Acts 8:27 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ਿਲਿਪੁੱਸ ਉੱਠਿਆ ਤੇ ਚੱਲਾ ਗਿਆ। ਰਸਤੇ ਵਿੱਚ ਉਸ ਨੇ ਹਬਸ਼ ਦੇਸ਼ ਦਾ ਇੱਕ ਮਨੁੱਖ ਵੇਖਿਆ। ਉਹ ਇੱਕ ਖੁਸਰਾ ਸੀ ਅਤੇ ਉਹ ਹਬਸ਼ ਦੇਸ਼ ਦੀ ਰਾਣੀ, ਕੰਦਾਕੇ ਦਾ ਇੱਕ ਅਧਿਕਾਰੀ ਸੀ। ਉਸ ਦੇ ਸਾਰੇ ਖਜ਼ਾਨੇ ਦੀ ਸੰਭਾਲ ਉਸ ਉੱਪਰ ਸੀ। ਉਹ ਯਰੂਸ਼ਲਮ ਵਿੱਚ ਉਪਾਸਨਾ ਕਰਨ ਲਈ ਗਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫ਼ਿਲਿੱਪੁਸ ਉੱਠਿਆ ਅਤੇ ਚੱਲ ਪਿਆ । ਤਾਂ ਦੇਖੋ ਇੱਕ ਈਥੋਪੀਆ ਨਿਵਾਸੀ ਜੋ ਈਥੋਪੀਆ ਦੀ ਰਾਣੀ ਕੰਦਾਕੇ ਦਾ ਇੱਕ ਵੱਡਾ ਅਫ਼ਸਰ ਸੀ ਅਤੇ ਉਸ ਦੇ ਸਾਰੇ ਖ਼ਜਾਨੇ ਦਾ ਅਧਿਕਾਰੀ ਸੀ, ਅਰਾਧਨਾ ਦੇ ਲਈ ਯਰੂਸ਼ਲਮ ਆਇਆ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਈਥੋਪੀਆ ਦੇਸ਼ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਉਹ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਬੰਦਗੀ ਕਰਨ ਲਈ ਆਇਆ ਸੀ,
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਹ ਉੱਠ ਕੇ ਤੁਰ ਪਿਆ ਅਰ ਵੇਖੋ ਕਿ ਹਬਸ਼ ਦੇਸ ਦਾ ਇੱਕ ਮਨੁੱਖ ਸੀ ਜਿਹੜਾ ਖੋਜਾ ਸੀ ਅਰ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖ਼ਤਿਆਰ ਵਾਲਾ ਅਤੇ ਉਹ ਦੇ ਸਾਰੇ ਖਜ਼ਾਨੇ ਉੱਤੇ ਸੀ ਅਰ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ
Punjabi ERV
ਫ਼ਿਲਿਪੁੱਸ ਉਠਿਆ ਤੇ ਚਲਾ ਗਿਆ। ਤਸਤੇ ਵਿੱਚ ਉਸਨੇ ਹਬਸ਼ ਦੇਸ਼ ਦਾ ਇੱਕ ਮਨੁੱਖ ਵੇਖਿਆ। ਉਹ ਇੱਕ ਖੁਸਰਾ ਸੀ ਅਤੇ ਉਹ ਹਬਸ਼ ਦੇਸ਼ ਦੀ ਰਾਣੀ, ਕੰਦਾਕੇ ਦਾ ਇੱਕ ਅਧਿਕਾਰੀ ਸੀ। ਉਸਦੇ ਸਾਰੇ ਖਜ਼ਾਨੇ ਦੀ ਸੰਭਾਲ ਉਸ ਉੱਪਰ ਸੀ। ਉਹ ਯਰੂਸ਼ਲਮ ਵਿੱਚ ਉਪਾਸਨਾ ਕਰਨ ਲਈ ਗਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਕੂਸ਼ ਦੇਸ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ اُٹھ کے ٹُرپیا تے ویکھو اِک حبشی کُھسرا سی۔ تے حبشِیاں دی رانی کندا دا وزِیر تے اوہدے سارے خزانیاں اُتّے سی یرُوشلِیم وِچ عبادت کرن نُوں آ گیا سی۔
Punjabi Standard Bible (Punjabi Standard Bible) 2023
ਸੋ ਉਹ ਉੱਠ ਕੇ ਚੱਲ ਪਿਆ ਅਤੇ ਵੇਖੋ, ਇਥੋਪੀਆ ਦੇਸ ਦਾ ਇੱਕ ਵਿਅਕਤੀ ਜਿਹੜਾ ਖੋਜਾ ਅਤੇ ਇਥੋਪੀਆ ਦੀ ਰਾਣੀ ਕੰਦਾਕੇ ਦਾ ਉੱਚ-ਅਧਿਕਾਰੀ ਤੇ ਉਸ ਦੇ ਸਾਰੇ ਖਜ਼ਾਨੇ ਦਾ ਪ੍ਰਧਾਨ ਸੀ, ਅਰਾਧਨਾ ਕਰਨ ਲਈ ਯਰੂਸ਼ਲਮ ਆਇਆ ਹੋਇਆ ਸੀ।