Acts 8:30 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਫ਼ਿਲਿਪੁੱਸ ਰੱਥ ਦੇ ਨਜ਼ਦੀਕ ਨੱਸਿਆ ਅਤੇ ਉੱਥੇ ਉਸ ਨੇ ਇੱਕ ਆਦਮੀ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦਿਆਂ ਸੁਣਿਆ। ਫ਼ਿਲਿਪੁੱਸ ਨੇ ਉਸ ਨੂੰ ਕਿਹਾ, “ਕੀ ਜੋ ਤੂੰ ਪੜ੍ਹ ਰਿਹਾ, ਉਸ ਨੂੰ ਸਮਝ ਵੀ ਰਿਹਾ ਹੈਂ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫ਼ਿਲਿੱਪੁਸ ਉਸ ਵੱਲ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ । ਤਦ ਫ਼ਿਲਿੱਪੁਸ ਨੇ ਉਸ ਤੋਂ ਪੁੱਛਿਆ, “ਜੋ ਤੁਸੀਂ ਪੜ੍ਹ ਰਹੇ ਹੋ, ਕੀ ਸਮਝਦੇ ਵੀ ਹੋ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਫਿਲਿਪ ਰੱਥ ਵੱਲ ਭੱਜ ਕੇ ਨੇੜੇ ਗਿਆ ਤੇ ਉਸ ਨੂੰ ਯਸ਼ਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ। ਅਤੇ ਫਿਲਿਪ ਨੇ ਪੁੱਛਿਆ, “ਜੋ ਕੁਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ?”
Punjabi Bible 2016 - ਪਵਿੱਤਰ ਬਾਈਬਲ O.V.
ਸੋ ਫ਼ਿਲਿੱਪੁਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਵਾਚਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋॽ
Punjabi ERV
ਫ਼ੇਰ ਫ਼ਿਲਿਪੁੱਸ ਰਥ ਦੇ ਨਜ਼ਦੀਕ ਨਸਿਆ ਅਤੇ ਉਥੇ ਉਸਨੇ ਇੱਕ ਆਦਮੀ ਨੂੰ ਯਸਾਯਾਹ ਨਬੀ ਦੀ ਪੁਸਤਕ ਪਢ਼ਦਿਆਂ ਸੁਣਿਆ। ਫ਼ਿਲਿਪੁੱਸ ਨੇ ਉਸਨੂੰ ਕਿਹਾ, “ਕੀ ਜੋ ਤੂੰ ਪਢ਼ ਰਿਹੈਂ ਉਸਨੂੰ ਸਮਝ ਰਿਹੈਂ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫ਼ਿਲਿਪੁੱਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے فِلپُّس اوہدے ولّ بھجیا تے اوہنوں یسعیاہ نبی دی کتاب پڑھدیاں سُنیا۔ تے آکھیا جو کُجھ تُوں پڑھنا ایں اوہدی کُجھ سمجھ وی آؤندی اے؟
Punjabi Standard Bible (Punjabi Standard Bible) 2023
ਸੋ ਫ਼ਿਲਿੱਪੁਸ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ ਅਤੇ ਕਿਹਾ, “ਜੋ ਤੂੰ ਪੜ੍ਹਦਾ ਹੈਂ, ਕੀ ਉਹ ਤੈਨੂੰ ਸਮਝ ਵੀ ਆ ਰਿਹਾ ਹੈ?”