Acts 8:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਅੰਦਰ ਭਰਿਸ਼ਟ ਆਤਮਾ ਦਾ ਵਾਸ ਸੀ, ਪਰ ਉਸ ਨੇ ਉਨ੍ਹਾਂ ਭਰਿਸ਼ਟ ਆਤਮਿਆਂ ਨੂੰ ਉਨ੍ਹਾਂ ਵਿੱਚੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। ਜਦੋਂ ਆਤਮੇ ਬਾਹਰ ਨਿਕਲੇ ਤਾਂ ਉਨ੍ਹਾਂ ਬੜਾ ਸ਼ੋਰ ਮਚਾਇਆ। ਉੱਥੇ ਬਹੁਤ ਸਾਰੇ ਕਮਜ਼ੋਰ ਅਤੇ ਲੰਗੜ੍ਹੇ ਲੋਕ ਵੀ ਸਨ, ਫ਼ਿਲਿਪੁੱਸ ਨੇ ਇਨ੍ਹਾਂ ਨੂੰ ਵੀ ਰਾਜੀ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਹੁਤ ਸਾਰੇ ਲੋਕਾਂ ਵਿੱਚੋਂ ਅਸ਼ੁੱਧ ਆਤਮਾਵਾਂ ਉੱਚੀ ਆਵਾਜ਼ ਨਾਲ ਚੀਕਦੀਆਂ ਹੋਈਆਂ ਨਿਕਲੀਆਂ ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਹੋ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਹੋਈਆਂ, ਬਹੁਤਿਆਂ ਵਿੱਚੋਂ ਅਸ਼ੁੱਧ ਆਤਮਾਵਾਂ ਨਿੱਕਲਿਆ, ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਭਰਿਸ਼ਟ ਆਤਮੇ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿਬੜੇ ਹੋਏ ਸਨ ਉੱਚੀ ਅਵਾਜ਼ ਨਾਲ ਚੀਕਾਂ ਮਾਰਦੇ ਨਿੱਕਲ ਗਏ ਅਤੇ ਅਧਰੰਗੀ ਅਤੇ ਲੰਙੇ ਬਥੇਰੇ ਚੰਗੇ ਕੀਤੇ ਗਏ
Punjabi ERV
ਉਨ੍ਹਾਂ ਵਿੱਚੋਂ ਬਡ਼ੇ ਸਾਰੇ ਲੋਕਾਂ ਦੇ ਅੰਦਰ ਭਰਿਸ਼ਟ ਆਤਮਾ ਦਾ ਵਾਸ ਸੀ, ਪਰ ਉਸਨੇ ਉਨ੍ਹਾਂ ਭਰਿਸ਼ਟ ਆਤਮਿਆਂ ਨੂੰ ਉਨ੍ਹਾਂ ਵਿੱਚੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। ਜਦੋਂ ਆਤਮੇ ਬਾਹਰ ਨਿਕਲੇ ਤਾਂ ਉਨ੍ਹਾਂ ਬਡ਼ਾ ਸ਼ੋਰ ਮਚਾਇਆ। ਉਥੇ ਬਡ਼ੇ ਸਾਰੇ ਕਮਜ਼ੋਰ ਅਤੇ ਲੰਗਡ਼ੇ ਲੋਕ ਵੀ ਸਨ, ਫ਼ਿਲਿਪੁੱਸ ਨੇ ਇਨ੍ਹਾਂ ਨੂੰ ਵੀ ਰਾਜੀ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਅਸ਼ੁੱਧ ਆਤਮਾਵਾਂ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੀਆਂ ਹੋਈਆਂ ਸਨ, ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਨਿੱਕਲ ਗਈਆਂ ਅਤੇ ਅਧਰੰਗੀ ਅਤੇ ਲੰਗੜੇ ਬਥੇਰੇ ਚੰਗੇ ਕੀਤੇ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی بتھیرے لوکاں وِچوں پلِیت رُوحاں بڑی ڈنڈ پا کے نِکل آئِیاں۔ تے بتھیرے مفلُوج تے لُوہلے لنگے چنگے بھلے کِیتے گئے۔
Punjabi Standard Bible (Punjabi Standard Bible) 2023
ਕਿਉਂਕਿ ਬਹੁਤ ਸਨ ਜਿਨ੍ਹਾਂ ਵਿੱਚੋਂ ਭ੍ਰਿਸ਼ਟ ਆਤਮਾਵਾਂ ਉੱਚੀ ਅਵਾਜ਼ ਨਾਲ ਚੀਕਦੀਆਂ ਹੋਈਆਂ ਨਿੱਕਲੀਆਂ ਸਨ ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ ਸਨ।