Acts 9:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਾਰੇ ਲੋਕ ਜਿਹੜੇ ਸੌਲੁਸ ਨੂੰ ਸੁਣਦੇ ਉਹ ਬੜੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇੱਥੇ ਯਿਸੂ ਦੇ ਚੇਲਿਆਂ ਨੂੰ ਫ਼ੜਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ੜਵਾਉਣ ਲਈ ਆਇਆ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਸਾਰੇ ਸੁਣਨ ਵਾਲੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜੋ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ਼ ਕਰ ਰਿਹਾ ਸੀ? ਅਤੇ ਇੱਥੇ ਵੀ ਇਸ ਇਰਾਦੇ ਨਾਲ ਆਇਆ ਸੀ ਕਿ ਉਹਨਾਂ ਨੂੰ ਗਿਰਫ਼ਤਾਰ ਕਰ ਕੇ ਮਹਾਂ-ਪੁਰੋਹਿਤਾਂ ਕੋਲ ਲੈ ਜਾਵੇ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਾਰੇ ਲੋਕ ਉਸਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਪੁੱਛਿਆ, “ਕੀ ਇਹ ਉਹ ਆਦਮੀ ਨਹੀਂ ਜਿਸਨੇ ਯੇਰੂਸ਼ਲੇਮ ਵਿੱਚ ਇਸ ਨਾਮ ਨੂੰ ਪੁਕਾਰਨ ਵਾਲਿਆਂ ਵਿੱਚ ਤਬਾਹੀ ਮਚਾ ਦਿੱਤੀ? ਅਤੇ ਕੀ ਉਹ ਉਨ੍ਹਾਂ ਨੂੰ ਕੈਦੀਆਂ ਵਜੋਂ ਮੁੱਖ ਜਾਜਕਾਂ ਕੋਲ ਲਿਜਾਣ ਲਈ ਇੱਥੇ ਨਹੀਂ ਆਇਆ?”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸਭ ਸੁਣਨ ਵਾਲੇ ਅਚਰਜ ਹੋ ਕੇ ਬੋਲੇ, ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਐਥੇ ਆਇਆ ਸੀ ਭਈ ਉਨ੍ਹਾਂ ਨੂੰ ਬੱਧੇ ਹੋਏ ਪਰਧਾਨ ਜਾਜਕਾਂ ਦੇ ਅੱਗੇ ਲੈ ਜਾਵੇॽ
Punjabi ERV
ਸਾਰੇ ਲੋਕ ਜਿਹਡ਼ੇ ਸੌਲੁਸ ਨੂੰ ਸੁਣਦੇ ਉਹ ਬਡ਼ੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇਥੇ ਯਿਸੂ ਦੇ ਚੇਲਿਆਂ ਨੂੰ ਫ਼ਡ਼ਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ਡ਼ਵਾਉਣ ਲਈ ਆਇਆ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸਭ ਸੁਣਨ ਵਾਲੇ ਅਚਰਜ਼ ਹੋ ਕੇ ਬੋਲੇ, ਕੀ ਇਹ ਉਹ ਹੀ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਨੂੰ ਬਰਬਾਦ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਇੱਥੇ ਆਇਆ ਸੀ ਕਿ ਉਨ੍ਹਾਂ ਨੂੰ ਬੰਨੇ ਅਤੇ ਮੁੱਖ ਜਾਜਕਾਂ ਦੇ ਅੱਗੇ ਲੈ ਜਾਵੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سبھ سُنن والے حَیران ہو کے آکھن لگّے۔ ایہہ اوہ نئیں جیہڑا یرُوشلِیم وِچ ایس ناں دے لین والیاں نُوں برباد کر دا سی؟ تے ایتھے وی ایسے مطلب لئی آیا سی پئی اوہناں نُوں بَنّھ کے سردار کاہِناں دے کول اپڑا وے۔
Punjabi Standard Bible (Punjabi Standard Bible) 2023
ਸਭ ਸੁਣਨ ਵਾਲੇ ਹੈਰਾਨ ਹੋ ਕੇ ਕਹਿੰਦੇ ਸਨ, “ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਇੱਥੇ ਇਸੇ ਲਈ ਆਇਆ ਸੀ ਕਿ ਉਨ੍ਹਾਂ ਨੂੰ ਬੰਨ੍ਹ ਕੇ ਪ੍ਰਧਾਨ ਯਾਜਕਾਂ ਕੋਲ ਲੈ ਜਾਵੇ?”