Acts 9:36 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯੱਪਾ ਵਿੱਚ ਤਬਿਥਾ ਨਾਂ ਦੀ ਇੱਕ ਚੇਲੀ ਸੀ ਜਿਸ ਦਾ ਯੂਨਾਨੀ ਭਾਸ਼ਾ ਵਿੱਚ ਅਰਥ ਹੈ “ਹਿਰਨੀ”। ਇਸ ਔਰਤ ਨੇ ਹਮੇਸ਼ਾ ਲੋਕਾਂ ਲਈ ਬੜੇ ਚੰਗੇ ਕੰਮ ਕੀਤੇ ਸਨ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕੀਤੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਾਪਾ ਵਿੱਚ ਤਬੀਥਾ ਨਾਂ ਦੀ ਇੱਕ ਚੇਲੀ ਰਹਿੰਦੀ ਸੀ । ਉਹ ਭਲੇ ਕੰਮਾਂ ਅਤੇ ਦਾਨ ਪੁੰਨ ਵਿੱਚ ਲੱਗੀ ਰਹਿੰਦੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਯੂਨਾਨੀ ਵਿੱਚ ਉਸਦਾ ਨਾਮ ਡੌਰਕਸ ਸੀ; ਉਹ ਹਮੇਸ਼ਾ ਚੰਗੇ ਕੰਮ ਕਰਦੀ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਲੱਗੀ ਰਹਿੰਦੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਯਾੱਪਾ ਵਿੱਚ ਤਬਿਥਾ ਕਰਕੇ ਜਿਹ ਦਾ ਅਰਥ ਹਰਨੀ ਹੈ ਇੱਕ ਚੇਲੀ ਸੀ । ਇਹ ਤੀਵੀਂ ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ
Punjabi ERV
ਯੱਪਾ ਵਿੱਚ ਤਬਿਥਾ ਨਾਂ ਦੀ ਇੱਕ ਚੇਲੀ ਸੀ ਜਿਸ ਦਾ ਯੂਨਾਨੀ ਭਾਸ਼ਾ ਵਿੱਚ ਅਰਥ ਹੈ ਹਿਰਨੀ। ਇਸ ਔਰਤ ਨੇ ਹਮੇਸ਼ਾ ਲੋਕਾਂ ਲਈ ਬਡ਼ੇ ਚੰਗੇ ਕੰਮ ਕੀਤੇ ਸਨ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕੀਤੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਾਪਾ ਵਿੱਚ ਤਬਿਥਾ ਨਾਮ ਦੀ ਅਰਥਾਤ ਦੋਰਕਸ ਇੱਕ ਚੇਲੀ ਸੀ ਜਿਸ ਦਾ ਅਰਥ ਹਰਨੀ ਹੈ। ਇਹ ਔਰਤ ਭਲੇ ਕੰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے یافا وِچ اِک شاگِردنی سی جِہدا ناں تبِیتا سی جِہدا مطلب ہرنی اے۔ اوہ نیک کمّاں تے خَیرات کرن وِچ رُدھی رہندی سی۔
Punjabi Standard Bible (Punjabi Standard Bible) 2023
ਯਾੱਪਾ ਵਿੱਚ ਤਬਿਥਾ ਅਰਥਾਤ ਦੋਰਕਸ ਨਾਮਕ ਇੱਕ ਚੇਲੀ ਸੀ; ਉਹ ਲਗਾਤਾਰ ਭਲੇ ਕੰਮਾਂ ਅਤੇ ਦਾਨ ਦੇਣ ਵਿੱਚ ਲੱਗੀ ਰਹਿੰਦੀ ਸੀ।