Acts 9:8 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸੌਲੁਸ ਜਦੋਂ ਜ਼ਮੀਨ ਤੋਂ ਉੱਠਿਆ ਤਾਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਵੇਖ ਨਾ ਸੱਕਿਆ। ਤਾਂ ਉਨ੍ਹਾਂ ਲੋਕਾਂ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਦੰਮਿਸਕ ਵਿੱਚ ਲੈ ਆਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਊਲ ਨੇ ਜ਼ਮੀਨ ਤੋਂ ਉੱਠ ਕੇ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਦੇਖ ਨਾ ਸਕਿਆ । ਇਸ ਲਈ ਲੋਕ ਉਸ ਨੂੰ ਹੱਥ ਤੋਂ ਫੜ ਕੇ ਦਮਿਸ਼ਕ ਵਿੱਚ ਲੈ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਇਸ ਲਈ ਉਹ ਉਸ ਦਾ ਹੱਥ ਫੜ੍ਹ ਕੇ ਦੰਮਿਸ਼ਕ ਸ਼ਹਿਰ ਵਿੱਚ ਲੈ ਗਏ। ਉਹ ਉਸਨੂੰ ਹੱਥ ਨਾਲ ਦੰਮਿਸ਼ਕ ਵਿੱਚ ਲੈ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਸੌਲੁਸ ਭੋਂ ਉੱਤੋਂ ਉੱਠਿਆ ਪਰ ਜਾਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਨਾ ਦਿੱਸਿਆ ਅਰ ਉਹ ਦਾ ਹੱਥ ਫੜ ਕੇ ਦੰਮਿਸਕ ਵਿੱਚ ਲਿਆਏ
Punjabi ERV
ਸੌਲੁਸ ਜਦੋਂ ਜ਼ਮੀਨ ਤੋਂ ਉਠਿਆ ਤਾਂ ਉਸਨੇ ਆਪਣੀਆਂ ਅਖਾਂ ਖੋਲ੍ਹੀਆਂ ਪਰ ਉਹ ਕੁਝ ਵੇਖ ਨਾ ਸਕਿਆ। ਤਾਂ ਉਨ੍ਹਾਂ ਲੋਕਾਂ ਨੇ ਉਸਦਾ ਹੱਥ ਫ਼ਡ਼ਿਆ ਅਤੇ ਉਸਨੂੰ ਦੰਮਿਸਕ ਵਿੱਚ ਲੈ ਆਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੌਲੁਸ ਜ਼ਮੀਨ ਤੋਂ ਉੱਠਿਆ ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਉਹ ਦਾ ਹੱਥ ਫੜ੍ਹ ਕੇ ਦੰਮਿਸ਼ਕ ਵਿੱਚ ਲਿਆਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ساؤُل زمین توں اُٹھیا۔ تے جدوں اوہدیاں اَکھّیاں کُھلِیاں اوہنوں کُجھ نظر نا آیا۔ تے اوہدا ہتّھ پھڑ کے اوہنوں دمِشق وِچ لیائے۔
Punjabi Standard Bible (Punjabi Standard Bible) 2023
ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਕੁਝ ਨਾ ਦਿਸਿਆ ਅਤੇ ਉਹ ਉਸ ਦਾ ਹੱਥ ਫੜ ਕੇ ਉਸ ਨੂੰ ਦੰਮਿਸਕ ਵਿੱਚ ਲਿਆਏ।