Amos 3:12 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਆਖਦਾ ਹੈ, “ਬੱਬਰ-ਸ਼ੇਰ ਲੇਲੇ ਤੇ ਹਮਲਾ ਕਰੇ ਅਤੇ ਆਜੜੀ ਲੇਲੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਪਰ ਉਹ ਲੇਲੇ ਦਾ ਕੁਝ ਹਿੱਸਾ ਹੀ ਬਚਾਅ ਪਾਉਂਦਾ ਹੈ। ਜਿਵੇਂ ਉਹ ਦੋ ਲੱਤਾਂ ਜਾਂ ਕੰਨ ਆਦਿ ਉਸ ਦੇ ਮੂੰਹੋਂ ਛੁਡਾਅ ਲੈਂਦਾ ਹੈ ਉਸੇ ਤਰ੍ਹਾਂ ਬਹੁਤ ਸਾਰੇ ਇਸਰਾਏਲ ਦੇ ਲੋਕ ਤਾਂ ਬਰਬਾਦ ਹੋ ਜਾਣਗੇ। ਇਸਰਾਏਲੀ ਛੁਡਾਏ ਤਾਂ ਜਾਣਗੇ ਪਰ ਸਾਮਰਿਯਾ ਵਿੱਚ ਵੱਸਦੇ ਲੋਕ ਮੰਜੀਆਂ ਦੀਆਂ ਨੁਕਰਾਂ ਉੱਤੇ ਅਤੇ ਗਦਿਆਂ ਦੇ ਇੱਕ ਟੁਕੜੇ ਦੇ ਤੁਲ ਉਨ੍ਹਾਂ ਦਾ ਬਚਾਅ ਹੋਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਯਹੋਵਾਹ ਇਉਂ ਫ਼ਰਮਾਉਂਦਾ ਹੈ, - ਜਿਵੇਂ ਅਯਾਲੀ ਬਬਰ ਸ਼ੇਰ ਦੇ ਮੂੰਹੋਂ ਦੋ ਰਾਨ ਯਾ ਕੰਨ ਦਾ ਟੁਕੜਾ ਛੁਡਾ ਲੈਂਦਾ ਹੈ, ਤਿਵੇਂ ਇਸਰਾਏਲੀ ਛੁਡਾਏ ਜਾਣਗੇ, ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੀਆਂ ਹੀਂਹਾਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬਹਿੰਦੇ ਹਨ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ।”