Amos 4:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਫ਼ਿਰ ਮੈਂ ਤੁਹਾਡੇ ਉੱਪਰ ਮਿਸਰ ਵਾਂਗ ਬਿਮਾਰੀ ਭੇਜੀ। ਮੈਂ ਤੁਹਾਡੇ ਨੌਜੁਆਨਾਂ ਨੂੰ ਤਲਵਾਰਾਂ ਨਾਲ ਵੱਢਿਆ। ਮੈਂ ਤੁਹਾਡੇ ਘੋੜੇ ਲੈ ਲੇ ਅਤੇ ਤੁਹਾਡੇ ਡੇਹਰੇ ਲਾਸ਼ਾਂ ਦੀ ਬਦਬੂ ਨਾਲ ਸੜਿਹਾਂਦ ਛੱਡਦੇ ਰਹੇ। ਪਰ ਫ਼ਿਰ ਵੀ ਤੁਸੀਂ ਮਦਦ ਲੈਣ ਲਈ ਮੇਰੇ ਵੱਲ ਨਾ ਪਰਤੇ।” ਯਹੋਵਾਹ ਨੇ ਇਹ ਵਾਕ ਆਖੇ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤੁਹਾਡੇ ਉੱਤੇ ਮਿਸਰ ਜੇਹੀ ਬਵਾ ਘੱਲੀ, ਮੈਂ ਤੁਹਾਡੇ ਚੁਣਵਿਆਂ ਨੂੰ ਤਲਵਾਰ ਨਾਲ ਵੱਢਿਆ, ਮੈਂ ਤੁਹਾਡਿਆਂ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛੌਣੀਆਂ ਦੀ ਸੜ੍ਹਿਆਂਦ ਤੁਹਾਡੀਆਂ ਨਾਸਾਂ ਵਿੱਚ ਪੁਆਈ, ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
“ਮੈਂ ਤੁਹਾਡੇ ਉੱਤੇ ਮਿਸਰ ਦੇਸ਼ ਜਿਹੀ ਬਵਾ ਭੇਜੀ, ਮੈਂ ਤੁਹਾਡੇ ਜੁਆਨਾਂ ਨੂੰ ਤਲਵਾਰ ਨਾਲ ਵੱਢਿਆ ਅਤੇ ਤੁਹਾਡੇ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛਾਉਣੀਆਂ ਦੀ ਦੁਰਗੰਧ ਤੁਹਾਡੀਆਂ ਨਾਸਾਂ ਵਿੱਚ ਪਹੁੰਚਾਈ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।