Amos 6:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਜਦੋਂ ਕੋਈ ਮਨੁੱਖ ਮਰੇਗਾ ਤਾਂ ਉਸਦਾ ਕੋਈ ਰਿਸ਼ਤੇਦਾਰ ਉਸ ਨੂੰ ਲੈ ਕੇ ਜਲਾਉਣ ਲਈ ਆਵੇਗਾ ਅਤੇ ਉਸ ਨੂੰ ਜਲਾਕੇ ਉਸਦੀਆਂ ਹੱਡੀਆਂ ਨਾਲ ਲੈ ਜਾਵੇਗਾ। “ਅਤੇ ਉਸ ਨੂੰ ਜੋ ਕੋਈ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਕੇ ਆਖੇਗਾ ਕਿ ਕੀ ਤੇਰੇ ਨਾਲ ਕੋਈ ਹੋਰ ਵੀ ਲੋਬ ਹੈ?” ਉਹ ਮਨੁੱਖ ਬੋਲੇਗਾ, “ਨਹੀਂ …।” ਪਰ ਉਸ ਦਾ ਰਿਸ਼ਤੇਦਾਰ ਉਸ ਨੂੰ ਵਿੱਚਾਲੇ ਹੀ ਟੋਕੇਗਾ ਤੇ ਕਹੇਗਾ, “ਚੁੱਪ ਰਹਿ! ਅਸੀਂ ਯਹੋਵਾਹ ਦੇ ਨਾਉਂ ਦਾ ਜ਼ਿਕਰ ਨਹੀਂ ਕਰਨਾ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਜਦ ਉਹ ਦਾ ਸਾਕ ਜੋ ਉਸ ਨੂੰ ਸਾੜਦਾ ਹੈ ਉਸ ਨੂੰ ਚੁੱਕੇ ਭਈ ਉਹ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਹ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਖੇ, ਕੀ ਤੇਰੇ ਨਾਲ ਕੋਈ ਹੋਰ ਵੀ ਹੈॽ ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇ ਚੁੱਪ ਰਹੁ, ਕਿਉਂ ਜੋ ਅਸਾਂ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ!।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਜਦ ਉਸ ਦਾ ਰਿਸ਼ਤੇਦਾਰ ਜੋ ਉਸ ਨੂੰ ਸਾੜਨ ਵਾਲਾ ਹੈ, ਉਸ ਨੂੰ ਚੁੱਕਣ ਲਈ ਆਵੇ ਤਾਂ ਜੋ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਸ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਪੁੱਛੇ, “ਕੀ ਤੇਰੇ ਨਾਲ ਕੋਈ ਹੋਰ ਵੀ ਹੈ?” ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇਗਾ, “ਚੁੱਪ ਰਹਿ! ਕਿਉਂ ਜੋ ਸਾਨੂੰ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ!”