Colossians 1:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ, ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ, ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ ਅਤੇ ਉਸੇ ਲਈ ਸਾਜੀਆਂ ਗਈਆਂ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਉਹਨਾਂ ਦੇ ਰਾਹੀਂ ਪਰਮੇਸ਼ਰ ਨੇ ਅਕਾਸ਼ ਵਿੱਚ ਅਤੇ ਧਰਤੀ ਉੱਤੇ ਸਭ ਦੇਖੀਆਂ ਅਤੇ ਅਣਦੇਖੀਆਂ ਚੀਜ਼ਾਂ ਦੀ ਰਚਨਾ ਕੀਤੀ । ਸਾਰੀਆਂ ਆਤਮਿਕ ਤਾਕਤਾਂ, ਸਰਕਾਰਾਂ, ਹਕੂਮਤਾਂ ਅਤੇ ਅਧਿਕਾਰੀ, ਇਹ ਸਭ ਪਰਮੇਸ਼ਰ ਨੇ ਮਸੀਹ ਦੇ ਦੁਆਰਾ ਅਤੇ ਉਹਨਾਂ ਦੇ ਲਈ ਪੈਦਾ ਕੀਤੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਵਿੱਚ ਸਾਰੀਆਂ ਚੀਜ਼ਾਂ ਸਾਜੀਆਂ ਗਈਆਂ ਸਨ: ਸਵਰਗ ਅਤੇ ਧਰਤੀ ਦੀਆਂ ਚੀਜ਼ਾਂ, ਦ੍ਰਿਸ਼ਮਾਨ ਅਤੇ ਅਦਿੱਖ, ਸਿੰਘਾਸਣਾਂ ਅਤੇ ਸ਼ਕਤੀਆਂ, ਹਾਕਮ ਜਾਂ ਅਧਿਕਾਰੀ, ਸਭ ਕੁਝ ਉਹਨਾਂ ਦੁਆਰਾ ਅਤੇ ਉਹਨਾਂ ਲਈ ਬਣਾਇਆ ਗਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ
Punjabi ERV
ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ, ਪ੍ਰਤਖ ਚੀਜ਼ਾਂ ਜਾਂ ਅਪ੍ਰਤਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ, ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ ਅਤੇ ਉਸੇ ਲਈ ਸਾਜੀਆਂ ਗਈਆਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਅਕਾਸ਼ ਅਤੇ ਧਰਤੀ ਉੱਤੇ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਸਰਕਾਰਾਂ, ਕੀ ਅਧਿਕਾਰ, ਸੱਭੋ ਕੁਝ ਉਸ ਦੇ ਦੁਆਰਾ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوسے توں سارِیاں شیواں پَیدا کِیتیاں گِئیاں۔ بھانویں اسمان دِیاں ہون۔ بھانویں زمین دِیاں۔ ویکھیاں ہویاں ہون بھانویں انویکھیاں۔ تخت ہون بھانویں ریاستاں۔ بھانویں حکُومتاں بھانویں اختیار۔ سارِیاں شیواں اوسے دی راہِیں تے اوہدے واسطے پَیدا کِیتیاں ہویاں نیں۔
Punjabi Standard Bible (Punjabi Standard Bible) 2023
ਕਿਉਂਕਿ ਅਕਾਸ਼ ਵਿੱਚ ਅਤੇ ਧਰਤੀ ਉਤਲੀਆਂ ਸਭ ਵਸਤਾਂ ਉਸੇ ਵਿੱਚ ਸਿਰਜੀਆਂ ਗਈਆਂ, ਭਾਵੇਂ ਪ੍ਰਤੱਖ ਭਾਵੇਂ ਅਪ੍ਰਤੱਖ, ਭਾਵੇਂ ਸਿੰਘਾਸਣ ਭਾਵੇਂ ਪ੍ਰਭੁਤਾ, ਭਾਵੇਂ ਹਕੂਮਤਾਂ ਭਾਵੇਂ ਇਖ਼ਤਿਆਰ; ਸਭ ਵਸਤਾਂ ਉਸੇ ਦੇ ਰਾਹੀਂ ਅਤੇ ਉਸੇ ਦੇ ਲਈ ਸਿਰਜੀਆਂ ਗਈਆਂ।