Colossians 1:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰ ਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸੱਕੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਸਰੀਰਕ ਮੌਤ ਦੇ ਰਾਹੀਂ ਤੁਹਾਡਾ ਆਪਣੇ ਨਾਲ ਮੇਲ ਕੀਤਾ ਹੈ ਕਿ ਉਹ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਸ਼ੁੱਧ, ਅਤੇ ਨਿਰਦੋਸ਼ ਹਾਲਤ ਵਿੱਚ ਪੇਸ਼ ਕਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਹੁਣ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਸਰੀਰਕ ਸਰੀਰ ਦੁਆਰਾ ਮੌਤ ਦੇ ਜ਼ਰੀਏ ਤੁਹਾਡੇ ਨਾਲ ਮੇਲ ਕੀਤਾ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਅਤੇ ਦੋਸ਼ ਰਹਿਤ ਪੇਸ਼ ਕਰ ਸਕੇ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਨੇ ਹੁਣ ਉਹ ਦੀ ਮਾਸ ਦੀ ਕਾਇਆਂ ਨਾਲ ਮੌਤ ਦੇ ਵਸੀਲੇ ਮਿਲਾ ਲਿਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜਾ ਕਰੇ
Punjabi ERV
ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸ਼ਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸਕੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਹੁਣ ਉਹ ਦੇ ਸਰੀਰ ਨਾਲ ਮੌਤ ਦੇ ਵਸੀਲੇ ਮੇਲ ਕਰਾਇਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜ੍ਹਾ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیہڑے پہلاں خارج تے بُریاں کمّاں دے سببّوں وَیری سو۔ تاں جو اوہ تُہانوں پاک تے بے نُقص تے بے الزام بنا کے اپنے اگّے حاضر کرے۔
Punjabi Standard Bible (Punjabi Standard Bible) 2023
ਪਰ ਹੁਣ ਉਸ ਨੇ ਆਪਣੇ ਪੁੱਤਰ ਦੀ ਸਰੀਰਕ ਦੇਹ ਵਿੱਚ ਉਸ ਦੀ ਮੌਤ ਦੇ ਰਾਹੀਂ ਤੁਹਾਡੇ ਨਾਲ ਮੇਲ ਕਰ ਲਿਆ ਤਾਂਕਿ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਪੇਸ਼ ਕਰੇ;