Colossians 1:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਹਾਡੇ ਲਈ ਦੁੱਖ ਝੱਲਣ ਵਿੱਚ ਮੈਨੂੰ ਖੁਸ਼ੀ ਹੈ। ਕਲੀਸਿਯਾ ਦੀ ਖਾਤਿਰ ਹਾਲੇ ਮਸੀਹ ਲਈ ਜੋ ਵੀ ਦੁੱਖ ਬਾਕੀ ਹਨ। ਮੈਂ ਉਨ੍ਹਾਂ ਤਕਲੀਫ਼ਾਂ ਨੂੰ ਆਪਣੇ ਸਰੀਰ ਉੱਤੇ ਪ੍ਰਵਾਨ ਕਰਦਾ ਹਾਂ। ਮੈਂ ਉਸ ਦੇ ਸਰੀਰ, ਕਲੀਸਿਯਾ ਲਈ ਤਕਲੀਫ਼ਾਂ ਝੱਲਦਾ ਹਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੁਣ ਮੈਨੂੰ ਤੁਹਾਡੀ ਖ਼ਾਤਰ ਦੁੱਖ ਸਹਿ ਕੇ ਖ਼ੁਸ਼ੀ ਹੋ ਰਹੀ ਹੈ । ਇਸ ਤਰ੍ਹਾਂ ਮੈਂ ਆਪਣੇ ਦੁੱਖਾਂ ਦੇ ਰਾਹੀਂ ਮਸੀਹ ਦੇ ਬਾਕੀ ਰਹਿ ਗਏ ਦੁੱਖਾਂ ਨੂੰ ਉਹਨਾਂ ਦੇ ਸਰੀਰ ਜੋ ਕਿ ਕਲੀਸਿਯਾ ਹੈ ਦੇ ਲਈ ਪੂਰਾ ਕਰ ਰਿਹਾ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੁਣ ਮੈਂ ਉਸ ਲਈ ਖੁਸ਼ ਹਾਂ ਜੋ ਮੈਂ ਤੁਹਾਡੇ ਲਈ ਦੁੱਖ ਝੱਲ ਰਿਹਾ ਹਾਂ, ਅਤੇ ਮੈਂ ਆਪਣੇ ਸਰੀਰ ਵਿੱਚ ਉਹ ਚੀਜ਼ਾਂ ਭਰਦਾ ਹਾਂ ਜੋ ਮਸੀਹ ਦੇ ਦੁੱਖਾਂ ਦੇ ਸੰਬੰਧ ਵਿੱਚ ਅਜੇ ਵੀ ਕਮੀ ਮਹਿਸੂਸ ਕਰ ਰਿਹਾ ਹੈ, ਉਸਦੇ ਸਰੀਰ ਲਈ, ਜੋ ਕਲੀਸਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਮੈਂ ਆਪਣਿਆਂ ਉਨ੍ਹਾਂ ਦੁਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਅਨੰਦ ਹਾਂ ਅਤੇ ਮਸੀਹ ਦੀਆਂ ਬਿਪਤਾਂ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ
Punjabi ERV
ਤੁਹਾਡੇ ਲਈ ਦੁਖ ਝੱਲਣ ਵਿੱਚ ਮੈਨੂੰ ਖੁਸ਼ੀ ਹੈ। ਕਲੀਸਿਯਾ ਦੀ ਖਾਤਿਰ ਹਾਲੇ ਮਸੀਹ ਲਈ ਜੋ ਵੀ ਦੁਖ ਬਾਕੀ ਹਨ। ਮੈਂ ਉਨ੍ਹਾਂ ਤਕਲੀਫ਼ਾਂ ਨੂੰ ਆਪਣੇ ਸ਼ਰੀਰ ਉੱਤੇ ਪ੍ਰਵਾਨ ਕਰਦਾ ਹਾਂ। ਮੈਂ ਉਸਦੇ ਸ਼ਰੀਰ, ਕਲੀਸਿਯਾ ਲਈ ਤਕਲੀਫ਼ਾਂ ਝੱਲਦਾ ਹਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਮੈਂ ਆਪਣਿਆਂ ਉਨ੍ਹਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਤੇ ਅਨੰਦ ਹਾਂ ਅਤੇ ਮਸੀਹ ਦਿਆਂ ਦੁੱਖ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہُن مَیں اوہناں دُکھاں توں خُوش آں۔ جیہڑے تُہاڈے لئی سہنا آں۔ تے مسِیح دے دُکھاں دا گھاٹا اوہدے بدن یعنی کلِیسیا دی خاطر اپنے جِسم وِچ پُورا کرنا آں۔
Punjabi Standard Bible (Punjabi Standard Bible) 2023
ਹੁਣ ਮੈਂ ਆਪਣੇ ਦੁੱਖਾਂ ਵਿੱਚ ਜੋ ਤੁਹਾਡੀ ਖਾਤਰ ਹਨ, ਅਨੰਦ ਕਰਦਾ ਹਾਂ ਅਤੇ ਮਸੀਹ ਦੇ ਕਸ਼ਟਾਂ ਦੀ ਥੁੜ੍ਹ ਨੂੰ ਉਸ ਦੀ ਦੇਹ ਅਰਥਾਤ ਕਲੀਸਿਯਾ ਦੀ ਖਾਤਰ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ।