Colossians 1:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਕਲੀਸਿਯਾ ਦਾ ਸੇਵਕ ਬਣ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਲਾਭ ਲਈ ਇੱਕ ਖਾਸ ਕੰਮ ਕਰਨ ਲਈ ਦਿੱਤਾ ਹੈ। ਮੇਰਾ ਕਾਰਜ ਪਰਮੇਸ਼ੁਰ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਦੱਸਣਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਨੇ ਮੈਨੂੰ ਕਲੀਸਿਯਾ ਦਾ ਸੇਵਕ ਬਣਾਇਆ ਹੈ । ਉਹਨਾਂ ਨੇ ਮੈਨੂੰ ਤੁਹਾਡੀ ਖ਼ਾਤਰ ਇਹ ਖ਼ਾਸ ਸੇਵਾ ਦਾ ਕੰਮ ਦਿੱਤਾ ਹੈ ਕਿ ਮੈਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਨਾਲ ਪੇਸ਼ ਕਰਾਂ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਕਲੀਸਿਆ ਲਈ ਮੈਨੂੰ ਪਰਮੇਸ਼ਵਰ ਦੁਆਰਾ ਸੌਂਪੀ ਗਈ ਸੇਵਾ ਲਈ ਇੱਕ ਸੇਵਕ ਵਜੋਂ ਚੁਣਿਆ ਗਿਆ ਹੈ, ਤਾਂ ਜੋ ਮੈਂ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਹੁਕਮ ਦਾ ਪ੍ਰਚਾਰ ਕਰ ਸਕਾਂ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਉਸ ਕਲੀਸਿਯਾ ਦਾ ਸੇਵਕ ਹੋਇਆ ਉਸ ਮੁਖ਼ਤਿਆਰੀ ਮੂਜਬ ਜੋ ਮੈਨੂੰ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਭਈ ਮੈਂ ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰਾਂ
Punjabi ERV
ਮੈਂ ਕਲੀਸਿਯਾ ਦਾ ਸੇਵਕ ਬਣ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਲਾਭ ਲਈ ਇੱਕ ਖਾਸ ਕੰਮ ਕਰਨ ਲਈ ਦਿੱਤਾ ਹੈ। ਮੇਰਾ ਕਾਰਜ ਪਰਮੇਸ਼ੁਰ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਦੱਸਣਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਉਸ ਕਲੀਸਿਯਾ ਦਾ ਸੇਵਕ ਹੋਇਆ ਉਹ ਮੁਖ਼ਤਿਆਰੀ ਜੋ ਮੈਨੂੰ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਕਿ ਮੈਂ ਪਰਮੇਸ਼ੁਰ ਦੇ ਬਚਨ ਦਾ ਪੂਰਾਂ ਪ੍ਰਚਾਰ ਕਰਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جِہدا مَیں خُدا دے اوس بندوبست دے سببّوں نوکر بنیاں۔ جیہڑا تُہاڈے لئی میرے سپُرد ہویا۔ تاں جو مَیں خُدا دے کلام دی پُوری پُوری منادی کراں۔
Punjabi Standard Bible (Punjabi Standard Bible) 2023
ਮੈਂ ਪਰਮੇਸ਼ਰ ਦੇ ਉਸ ਪ੍ਰਬੰਧ ਦੇ ਅਨੁਸਾਰ ਜੋ ਮੈਨੂੰ ਤੁਹਾਡੇ ਲਈ ਸੌਂਪਿਆ ਗਿਆ ਕਲੀਸਿਯਾ ਦਾ ਸੇਵਕ ਬਣਿਆ ਤਾਂਕਿ ਪਰਮੇਸ਼ਰ ਦੇ ਵਚਨ ਦਾ ਪੂਰਾ ਪ੍ਰਚਾਰ ਕਰਾਂ,