Colossians 1:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿੱਖਿਆ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਇਹ ਸ਼ੁਭ ਸਮਾਚਾਰ ਇਪਫ਼ਰਾਸ ਤੋਂ ਸਿੱਖਿਆ ਜੋ ਮਸੀਹ ਦਾ ਵਿਸ਼ਵਾਸਯੋਗ ਸੇਵਕ ਅਤੇ ਸਾਡਾ ਸਾਥੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਇਸਨੂੰ ਸਾਡੇ ਪਿਆਰੇ ਸਾਥੀ ਸੇਵਕ, ਇਪਫ੍ਰਾਸ ਤੋਂ ਸਿੱਖਿਆ ਸੀ, ਜੋ ਸਾਡੀ ਸਹਾਇਤਾ ਲਈ ਮਸੀਹ ਦਾ ਇੱਕ ਵਫ਼ਾਦਾਰ ਸੇਵਕ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਵੇਂ ਤੁਸਾਂ ਸਾਡੇ ਪਿਆਰੇ ਨਾਲ ਦੇ ਕੰਮ ਕਰਨ ਵਾਲੇ ਇਪਫ੍ਰਾਸ ਤੋਂ ਸਿੱਖਿਆ ਜਿਹੜਾ ਸਾਡੇ ਨਾਲ ਮਸੀਹ ਦਾ ਮਾਤਬਰ ਸੇਵਕ ਹੈ
Punjabi ERV
ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿਖਿਆ। ਅਸੀਂ ਉਸਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਵੇਂ ਤੁਸੀਂ ਸਾਡੇ ਸਹਿਕਰਮੀ ਪਿਆਰੇ ਇਪਫ਼ਰਾਸ ਤੋਂ ਸਿੱਖਿਆ, ਜਿਹੜਾ ਸਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیویں تُساں ساڈے پیارے ساتھی اِپَفراس کولوں سُنیا اے۔ جیہڑا ساڈے ولّوں مسِیح دا دیانتدار نوکر اے۔
Punjabi Standard Bible (Punjabi Standard Bible) 2023
ਇਸੇ ਦੀ ਸਿੱਖਿਆ ਤੁਸੀਂ ਸਾਡੇ ਪਿਆਰੇ ਸੰਗੀ ਦਾਸ ਇਪਫ੍ਰਾਸ ਤੋਂ ਪਾਈ ਜਿਹੜਾ ਤੁਹਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ।