Colossians 2:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਵਿੱਚ ਹੀ ਤੁਹਾਡੀ ਸੁੰਨਤ ਹੋਈ ਹੈ । ਇਹ ਸੁੰਨਤ ਮਨੁੱਖੀ ਹੱਥਾਂ ਦੇ ਦੁਆਰਾ ਨਹੀਂ ਸਗੋਂ ਮਸੀਹ ਦੇ ਦੁਆਰਾ ਹੋਈ ਹੈ ਜਿਸ ਦੇ ਨਾਲ ਪਾਪੀ ਸੁਭਾਅ ਖ਼ਤਮ ਹੋ ਜਾਂਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਵਿੱਚ ਤੁਹਾਡੀ ਸੁੰਨਤ ਵੀ ਇੱਕ ਸੁੰਨਤ ਨਾਲ ਹੋਈ ਜੋ ਮਨੁੱਖੀ ਹੱਥਾਂ ਦੁਆਰਾ ਨਹੀਂ ਕੀਤੀ ਗਈ ਸੀ। ਤੁਹਾਡਾ ਸਾਰਾ ਸਰੀਰ ਆਪ ਦੁਆਰਾ ਤਿਆਗਿਆ ਗਿਆ ਸੀ ਜਦੋਂ ਤੁਸੀਂ ਮਸੀਹ ਦੁਆਰਾ ਸੁੰਨਤ ਕੀਤੇ ਗਏ ਸਨ,
Punjabi Bible 2016 - ਪਵਿੱਤਰ ਬਾਈਬਲ O.V.
ਜਿਹ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ ਅਰਥਾਤ ਮਸੀਹ ਵਾਲੀ ਸੁੰਨਤ ਜਿਹ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ
Punjabi ERV
ਮਸੀਹ ਦੇ ਨਮਿਤ੍ਤ ਤੁਸੀਂ ਵਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ, ਅਰਥਾਤ ਮਸੀਹ ਵਾਲੀ ਸੁੰਨਤ ਹੈ, ਜਿਸ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوسے وِچ تُسی ایس طرح سُنتی بَیٹھے جیہڑی سُنت ہتّھاں نال نئیں ہوندی۔ سگوں مسِیح دی سُنت جِہدے وِچ نفسانی بدن لاہ چھڈی دا اے۔
Punjabi Standard Bible (Punjabi Standard Bible) 2023
ਉਸੇ ਵਿੱਚ ਤੁਹਾਡੀ ਵੀ ਸੁੰਨਤ ਹੋਈ ਅਰਥਾਤ ਮਸੀਹ ਵਿੱਚ ਸੁੰਨਤ ਜੋ ਹੱਥਾਂ ਨਾਲ ਨਹੀਂ ਕੀਤੀ ਜਾਂਦੀ, ਜਿਸ ਵਿੱਚ ਸਰੀਰਕ ਦੇਹ ਉਤਾਰ ਦਿੱਤੀ ਜਾਂਦੀ ਹੈ।