Colossians 2:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਇਹ ਸੰਸਾਰਕ ਰੀਤਾਂ ਦੇਖਣ ਵਿੱਚ ਬੁੱਧ ਨਾਲ ਭਰਪੂਰ ਲਗਦੀਆਂ ਹਨ ਪਰ ਇਹ ਸਭ ਆਪਣੇ ਆਪ ਸਥਾਪਿਤ ਕੀਤੇ ਹੋਏ ਪੂਜਾ-ਪਾਠ, ਨਿਮਰਤਾ ਦਾ ਦਿਖਾਵਾ, ਸਰੀਰ ਨੂੰ ਕਸ਼ਟ ਦੇਣ ਵਾਲੀਆਂ ਸੰਸਾਰਕ ਰੀਤਾਂ ਹਨ, ਜਿਹਨਾਂ ਤੋਂ ਸਰੀਰਕ ਵਾਸ਼ਨਾਵਾਂ ਉੱਤੇ ਕਾਬੂ ਪਾਉਣ ਵਿੱਚ ਕੋਈ ਮਦਦ ਨਹੀਂ ਮਿਲਦੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਜਿਹੇ ਨਿਯਮਾਂ ਵਿੱਚ ਸੱਚ-ਮੁੱਚ ਬੁੱਧੀ ਦੀ ਇੱਕ ਦਿੱਖ ਹੁੰਦੀ ਹੈ, ਉਹ ਮਨ ਮਰਜ਼ੀ ਦੀ ਪੂਜਾ, ਉਹਨਾਂ ਦੀ ਝੂਠੀ ਨਿਮਰਤਾ ਅਤੇ ਸਰੀਰ ਨਾਲ ਸਖ਼ਤ ਸਲੂਕ ਦੇ ਨਾਲ, ਪਰ ਉਹਨਾਂ ਦਾ ਅਨੁਭਵ ਭੋਗ ਨੂੰ ਰੋਕਣ ਵਿੱਚ ਕੋਈ ਕਮੀ ਨਹੀਂ ਹੁੰਦੀ।
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਏਹ ਗੱਲਾਂ ਮਨ ਮਤੇ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਭਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਓਹ ਕਿਸੇ ਕੰਮ ਦੀਆਂ ਨਹੀਂ।।
Punjabi ERV
ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸ਼ਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ ਇਹ ਗੱਲਾਂ ਮਨ ਮਰਜ਼ੀ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਸੂਝਵਾਨ ਨਾਮ ਦੇ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہناں گلّاں وِچ اپنی مرضی دی بندگی تے عاجزی تے بدن نال سختی کرن دے سببّوں حِکمت دی صُورت تے اے۔ پر جِسمانی خواہشاں دے روکن وِچ کِسے کمّ دِیاں نئیں۔
Punjabi Standard Bible (Punjabi Standard Bible) 2023
ਇਹ ਗੱਲਾਂ ਮਨਘੜਤ ਭਗਤੀ, ਝੂਠੀ ਦੀਨਤਾ ਅਤੇ ਸਰੀਰ ਨੂੰ ਕਸ਼ਟ ਦੇਣ ਦੇ ਸੰਬੰਧ ਵਿੱਚ ਗਿਆਨ ਦਾ ਵਿਖਾਵਾ ਤਾਂ ਕਰਦੀਆਂ ਹਨ, ਪਰ ਸਰੀਰ ਦੀ ਲਾਲਸਾ ਨੂੰ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ਹਨ।