Colossians 3:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਆਪਣੇ ਮਨਾਂ ਵਿੱਚ ਮਸੀਹ ਦੇ ਵਚਨ ਨੂੰ ਭਰਪੂਰੀ ਨਾਲ ਵਾਸ ਕਰਨ ਦਿਓ । ਇੱਕ ਦੂਜੇ ਨੂੰ ਪੂਰਨ ਗਿਆਨ ਨਾਲ ਸਿਖਾਓ ਅਤੇ ਸਲਾਹ ਦੇਵੋ । ਹਰ ਸਮੇਂ ਆਪਣੇ ਧੰਨਵਾਦੀ ਮਨਾਂ ਨਾਲ ਪਰਮੇਸ਼ਰ ਦੀ ਉਸਤਤ ਜ਼ਬੂਰਾਂ, ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਕਰਦੇ ਰਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
Punjabi Bible 2016 - ਪਵਿੱਤਰ ਬਾਈਬਲ O.V.
ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵੱਸੇ ਅਤੇ ਤੁਸੀਂ ਜ਼ਬੂਰਾਂ ਅਤੇ ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਚਿਤਾਰਿਆ ਕਰੋ ਅਤੇ ਕਿਰਪਾ ਨਾਲ ਪਰਮੇਸ਼ੁਰ ਨੂੰ ਆਪਣਿਆਂ ਮਨਾਂ ਵਿੱਚ ਗਾਇਆ ਕਰੋ
Punjabi ERV
ਆਪਣੇ ਅੰਦਰ ਮਸੀਹ ਦੀ ਸਿਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾਂ, ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਸੁਚੇਤ ਕਰੋ ਅਤੇ ਧੰਨਵਾਦੀ ਹੋ ਕੇ ਪਰਮੇਸ਼ੁਰ ਦੇ ਲਈ ਆਪਣੇ ਮਨਾਂ ਵਿੱਚ ਗਾਇਆ ਕਰੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مسِیح دے کلام نُوں پُوری دانائی نال اپنے دِل وِچ چنگی طرح وَسّن دیو۔ تے تُسی زبُوراں تے گِیتاں تے رُوحانی غزلاں نال آپو وِچ سکھاؤ تے نصِیحت کرو تے اپنے دِلاں وِچ فضل نال خُدا لئی گاؤ۔
Punjabi Standard Bible (Punjabi Standard Bible) 2023
ਮਸੀਹ ਦਾ ਵਚਨ ਤੁਹਾਡੇ ਵਿੱਚ ਭਰਪੂਰੀ ਨਾਲ ਵਾਸ ਕਰੇ। ਤੁਸੀਂ ਪੂਰੇ ਗਿਆਨ ਨਾਲ ਇੱਕ ਦੂਜੇ ਨੂੰ ਸਿਖਾਉਂਦੇ ਅਤੇ ਚਿਤਾਉਂਦੇ ਰਹੋ ਅਤੇ ਆਪਣੇ ਮਨਾਂ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਜ਼ਬੂਰ, ਭਜਨ ਅਤੇ ਆਤਮਕ ਗੀਤ ਗਾਇਆ ਕਰੋ।