Colossians 3:22 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਗ਼ੁਲਾਮੋ, ਹਰ ਕੰਮ ਵਿੱਚ ਆਪਣੇ ਮਨੁੱਖੀ ਮਾਲਕਾਂ ਦੇ ਆਗਿਆਕਾਰ ਬਣ ਕੇ ਰਹੋ । ਕੇਵਲ ਉਸੇ ਸਮੇਂ ਹੀ ਨਹੀਂ ਜਦੋਂ ਮਾਲਕ ਤੁਹਾਨੂੰ ਦੇਖ ਰਹੇ ਹੋਣ ਅਤੇ ਉਹਨਾਂ ਨੂੰ ਖ਼ੁਸ਼ ਕਰਨ ਦੇ ਲਈ ਹੀ ਨਹੀਂ ਪਰ ਸੱਚੇ ਦਿਲ ਦੇ ਨਾਲ ਪ੍ਰਭੂ ਦੇ ਡਰ ਵਿੱਚ ਕੰਮ ਕਰੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੇ ਗੁਲਾਮੋ, ਹਰ ਗੱਲ ਵਿੱਚ ਆਪਣੇ ਧਰਤੀ ਦੇ ਮਾਲਕਾਂ ਦੀ ਆਗਿਆ ਮੰਨੋ; ਅਤੇ ਇਹ ਕਰੋ, ਨਾ ਸਿਰਫ ਦਿਖਾਵੇ ਲਈ ਉਹਨਾਂ ਦੀ ਮਿਹਰਬਾਨੀ ਕਰੀਏ, ਬਲਕਿ ਪੂਰੇ ਦਿਲ ਨਾਲ ਅਤੇ ਪ੍ਰਭੂ ਲਈ ਸਤਿਕਾਰ ਨਾਲ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਨੌਕਰੋ, ਤੁਸੀਂ ਸਭਨੀਂ ਗੱਲੀਂ ਆਪਣੇ ਸੰਸਾਰਕ ਮਾਲਕਾਂ ਦੀ ਆਗਿਆਕਾਰੀ ਕਰੋ ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਙੁ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੁ ਦੇ ਭੈ ਨਾਲ ਕਰੋ
Punjabi ERV
ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਨੌਕਰੋ, ਤੁਸੀਂ ਹਰੇਕ ਗੱਲ ਵਿੱਚ ਆਪਣੇ ਸੰਸਾਰਕ ਮਾਲਕਾਂ ਦੇ ਆਗਿਆਕਾਰੀ ਬਣੋ ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗੂੰ ਦਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੂ ਦੇ ਡਰ ਨਾਲ ਕਰੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نَوکرو جیہڑے جِسم ولّوں تُہاڈے مالک نیں سارِیاں گلّاں وِچ اوہناں دا آکھا مَنّو۔ بندیاں دے خُوش کرن والیاں وانگر وکھا لے لئی نئیں سگوں صاف دِلی تے خُدا دے خَوف نال۔
Punjabi Standard Bible (Punjabi Standard Bible) 2023
ਦਾਸੋ, ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਸਭਨਾਂ ਗੱਲਾਂ ਵਿੱਚ ਉਨ੍ਹਾਂ ਦੀ ਆਗਿਆਕਾਰੀ ਕਰੋ; ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਲਈ ਨਹੀਂ, ਸਗੋਂ ਪ੍ਰਭੂ ਦਾ ਡਰ ਰੱਖਦੇ ਹੋਏ ਮਨ ਦੀ ਸਚਾਈ ਨਾਲ ਇਹ ਕਰੋ।