Colossians 4:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਿਸੂ ਜਿਸ ਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹੜੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸੱਕੂਨ ਦਾ ਇੱਕ ਸਾਧਨ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹਨਾਂ ਦੇ ਨਾਲ ਯਹੋਸ਼ੁਆ ਵੀ ਜੋ ਯੂਸਤੁਸ ਵੀ ਅਖਵਾਉਂਦਾ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਕੇਵਲ ਇਹ ਹੀ ਉਹ ਯਹੂਦੀ ਸੇਵਕ ਹਨ ਜੋ ਮੇਰੇ ਨਾਲ ਪਰਮੇਸ਼ਰ ਦੇ ਰਾਜ ਦੇ ਲਈ ਕੰਮ ਕਰ ਰਹੇ ਹਨ । ਇਹਨਾਂ ਤੋਂ ਮੈਨੂੰ ਬਹੁਤ ਤਸੱਲੀ ਮਿਲੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ, ਜਿਸ ਨੂੰ ਜਸਟਸ ਕਿਹਾ ਜਾਂਦਾ ਹੈ, ਉਹ ਵੀ ਨਮਸਕਾਰ ਭੇਜਦਾ ਹੈ। ਇਹ ਪਰਮੇਸ਼ਵਰ ਦੇ ਰਾਜ ਲਈ ਮੇਰੇ ਸਹਿ-ਕਰਮਚਾਰੀਆਂ ਵਿੱਚੋਂ ਇੱਕੋ ਇੱਕ ਸੁੰਨਤੀ ਹੈ, ਅਤੇ ਇਹ ਮੇਰੇ ਲਈ ਦਿਲਾਸੇ ਦਾ ਕਾਰਨ ਬਣੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਯਿਸੂ ਜਿਹੜਾ ਯੂਸਤੁਸ ਕਰਕੇ ਸੱਦੀਦਾ ਹੈ ਏਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਪਰਮੇਸ਼ੁਰ ਦੇ ਰਾਜ ਲਈ ਨਿਰੇ ਏਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ
Punjabi ERV
ਯਿਸੂ ਜਿਸਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹਡ਼ੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸਕੂਨ ਦਾ ਇੱਕ ਸਾਧਨ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਯਿਸੂ ਜਿਸ ਨੂੰ ਯੂਸਤੁਸ ਕਰਕੇ ਸੱਦੀਦਾ ਹੈ ਇਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡਾ ਹਾਲ ਚਾਲ ਪੁੱਛਦੇ ਹਨ। ਪਰਮੇਸ਼ੁਰ ਦੇ ਰਾਜ ਲਈ ਨਿਰੇ ਇਹੋ ਮੇਰੇ ਸਹਿਕਰਮੀ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے یِسُوع جیہڑا یُوستُس اکھواؤندا اے اوہ سارے جیہڑے سُنت والیاں وِچوں نیں تُہانوں سلام آکھدے نیں۔ نِرے ایہو ای خُدا دی بادشاہی واسطے میرے ساتھی رہے نیں۔ اوہناں توں میری تسلّی ہوئی اے۔
Punjabi Standard Bible (Punjabi Standard Bible) 2023
ਅਤੇ ਯਿਸੂ ਵੀ ਜਿਹੜਾ ਯੂਸਤੁਸ ਕਹਾਉਂਦਾ ਹੈ, ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸੁੰਨਤੀ ਹਨ ਉਨ੍ਹਾਂ ਵਿੱਚੋਂ ਕੇਵਲ ਇਹੋ ਪਰਮੇਸ਼ਰ ਦੇ ਰਾਜ ਲਈ ਮੇਰੇ ਸਹਿਕਰਮੀ ਹਨ ਅਤੇ ਇਹੋ ਮੇਰੇ ਲਈ ਹੌਸਲੇ ਦਾ ਕਾਰਨ ਬਣੇ ਹਨ।