Colossians 4:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪੜ੍ਹਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਪੱਤਰ ਨੂੰ ਆਪਣੇ ਵਿੱਚ ਪੜ੍ਹੇ ਜਾਣ ਦੇ ਬਾਅਦ ਨਿਸ਼ਚਿਤ ਕਰੋ ਕਿ ਇਹ ਪੱਤਰ ਲਾਉਦਿਕੀਆ ਦੀ ਕਲੀਸਿਯਾ ਵਿੱਚ ਵੀ ਪੜ੍ਹਿਆ ਜਾਵੇ । ਇਸੇ ਤਰ੍ਹਾਂ ਜੋ ਪੱਤਰ ਤੁਹਾਨੂੰ ਲਾਉਦਿਕੀਆ ਦੀ ਕਲੀਸਿਯਾ ਕੋਲੋਂ ਮਿਲੇ, ਉਹ ਪੱਤਰ ਆਪਣੀ ਕਲੀਸਿਯਾ ਵਿੱਚ ਵੀ ਪੜ੍ਹਨਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਪੱਤਰ ਪੜ੍ਹਨ ਤੋਂ ਬਾਅਦ, ਤੁਸੀਂ ਵੇਖੋ ਕਿ ਇਹ ਲਾਉਦਿਕੀਆ ਦੀ ਕਲੀਸਿਆ ਵਿੱਚ ਵੀ ਪੜ੍ਹਿਆ ਜਾਂਦਾ ਹੈ ਅਤੇ ਤੁਸੀਂ ਬਦਲੇ ਵਿੱਚ ਲਾਉਦਿਕੀਆ ਦਾ ਪੱਤਰ ਪੜ੍ਹੋਗੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਇਹ ਪੱਤ੍ਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਭਈ ਏਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਭੀ ਪੜ੍ਹੀ ਜਾਵੇ ਅਤੇ ਜਿਹੜੀ ਪ੍ਰੱਤੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਭੀ ਪੜ੍ਹੋ
Punjabi ERV
ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪਢ਼ਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦ ਇਹ ਚਿੱਠੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਕਿ ਇਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਜਿਹੜੀ ਚਿੱਠੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਵੀ ਪੜ੍ਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں ایہہ خط تُسی پڑھ لو تے فیر لَودِیکیہ دی کلِیسیا وِچ گھل دیو۔ تاں جو اوہ وی پڑھ لین۔
Punjabi Standard Bible (Punjabi Standard Bible) 2023
ਜਦੋਂ ਇਹ ਪੱਤ੍ਰੀ ਤੁਹਾਡੇ ਵਿਚਕਾਰ ਪੜ੍ਹ ਲਈ ਜਾਵੇ ਤਾਂ ਨਿਸ਼ਚਿਤ ਕਰਨਾ ਕਿ ਇਹ ਲਾਉਦਿਕੀਆਂ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਤੁਸੀਂ ਵੀ ਲਾਉਦਿਕੀਆ ਦੀ ਪੱਤ੍ਰੀ ਨੂੰ ਜ਼ਰੂਰ ਪੜ੍ਹਨਾ।