Colossians 4:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਉਸ ਦੇ ਨਾਲ ਉਨੇਸਿਮੁਸ ਨੂੰ ਵੀ ਭੇਜ ਰਿਹਾ ਹਾਂ। ਉਹ ਸਾਡੇ ਲਈ ਇੱਕ ਵਫ਼ਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ। ਤੁਖਿਕੁਸ ਅਤੇ ਉਨੇਸਿਮੁਸ ਤੁਹਾਨੂੰ ਉਹ ਸਾਰਾ ਕੁਝ ਦੱਸ ਦੇਣਗੇ ਜੋ ਇੱਥੇ ਵਾਪਰਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਦੇ ਨਾਲ ਉਨੇਸਿਮੁਸ ਵੀ ਆ ਰਿਹਾ ਹੈ ਜੋ ਕਿ ਸਾਡਾ ਵਿਸ਼ਵਾਸ ਯੋਗ ਅਤੇ ਪਿਆਰਾ ਭਰਾ ਹੈ ਅਤੇ ਜੋ ਤੁਹਾਡੇ ਵਿੱਚੋਂ ਇੱਕ ਹੈ । ਉਹ ਦੋਵੇਂ ਤੁਹਾਨੂੰ ਇੱਥੋਂ ਦਾ ਸਾਰਾ ਹਾਲ ਦੱਸਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਸਾਡੇ ਵਫ਼ਾਦਾਰ ਅਤੇ ਪਿਆਰੇ ਭਰਾ ਓਨੇਸਿਮੁਸ ਨਾਲ ਆ ਰਿਹਾ ਹੈ, ਜੋ ਤੁਹਾਡੇ ਵਿੱਚੋਂ ਇੱਕ ਹੈ। ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇੱਥੇ ਹੋ ਰਿਹਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਘੱਲਿਆ ਜਿਹੜਾ ਮਾਤਬਰ ਅਤੇ ਪਿਆਰਾ ਭਾਈ ਅਰ ਤੁਹਾਡੇ ਹੀ ਵਿੱਚੋਂ ਹੈ। ਓਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ।।
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਭੇਜਿਆ ਜਿਹੜਾ ਵਿਸ਼ਵਾਸਯੋਗ ਅਤੇ ਪਿਆਰਾ ਭਰਾ ਅਤੇ ਤੁਹਾਡੇ ਵਿੱਚੋਂ ਹੀ ਹੈ। ਉਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدے نال اُنیسِمُس نُوں وی گھلّیا اے۔ جیہڑا دیانتدار تے پیارا بھرا تے تُہاڈے وِچوں اے۔ ایہہ تُہانوں ایتھوں دِیاں سارِیاں گلّاں دسن گے۔
Punjabi Standard Bible (Punjabi Standard Bible) 2023
ਉਸ ਦੇ ਨਾਲ ਵਿਸ਼ਵਾਸਯੋਗ ਅਤੇ ਪਿਆਰਾ ਭਾਈ ਉਨੇਸਿਮੁਸ ਵੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ। ਉਹ ਤੁਹਾਨੂੰ ਇੱਥੋਂ ਦੀਆਂ ਸਭ ਗੱਲਾਂ ਦੱਸਣਗੇ।