Daniel 1:10 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਅਸ਼ਪਨਜ਼ ਨੇ ਦਾਨੀਏਲ ਨੂੰ ਆਖਿਆ, “ਮੈਂ ਆਪਣੇ ਸੁਆਮੀ, ਪਾਤਸ਼ਾਹ ਤੋਂ ਡਰਦਾ ਹਾਂ। ਪਾਤਸ਼ਾਹ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੈਨੂੰ ਇਹ ਭੋਜਨ ਅਤੇ ਮੈਅ ਦੇਵਾਂ। ਜੇ ਤੂੰ ਇਹ ਭੋਜਨ ਨਹੀਂ ਕਰੇਂਗਾ ਤਾਂ ਤੂੰ ਕਮਜ਼ੋਰ ਅਤੇ ਬੀਮਾਰ ਨਜ਼ਰ ਆਉਣ ਲੱਗ ਪਵੇਂਗਾ। ਤੂੰ ਆਪਣੀ ਉਮਰ ਦੇ ਹੋਰਨਾਂ ਜਵਾਨਾਂ ਨਾਲੋਂ ਮਾੜਾ ਨਜ਼ਰ ਆਵੇਂਗਾ। ਰਾਜਾ ਇਸ ਨੂੰ ਦੇਖ ਲਵੇਗਾ, ਅਤੇ ਉਹ ਮੇਰੇ ਉੱਤੇ ਗੁੱਸੇ ਹੋਵੇਗਾ। ਹੋ ਸੱਕਦਾ ਹੈ ਕਿ ਉਹ ਮੇਰਾ ਸਿਰ ਵੀ ਕਲਮ ਕਰ ਦੇਵੇ! ਅਤੇ ਇਹ ਤੇਰਾ ਹੀ ਕਸੂਰ ਹੋਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਅਰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ ਭਈ ਮੈਂ ਆਪਣੇ ਸੁਆਮੀ ਮਹਾਰਾਜੇ ਤੋਂ ਜਿਹ ਨੇ ਤੁਹਾਡੇ ਖਾਣੇ ਪੀਣ ਨੂੰ ਠਹਿਰਾਇਆ ਹੈ ਡਰਦਾ ਹਾਂ । ਤੁਹਾਡੇ ਮੂੰਹ ਓਹ ਦੀ ਨਿਗਾਹ ਵਿੱਚ ਤੁਹਾਡੇ ਹਾਣੀਆਂ ਦੇ ਮੂਹਾਂ ਨਾਲੋਂ ਕਾਹ ਨੂੰ ਮਾੜੇ ਦਿੱਸਣ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਦਰਬਾਰ ਖਤਰੇ ਵਿੱਚ ਪਾਓ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ, ਮੈਂ ਆਪਣੇ ਸੁਆਮੀ ਰਾਜਾ ਤੋਂ ਡਰਦਾ ਹਾਂ ਜਿਸ ਨੇ ਤੁਹਾਡੇ ਖਾਣੇ-ਪੀਣੇ ਨੂੰ ਠਹਿਰਾਇਆ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਨਾਲ ਦੇ ਜਵਾਨਾਂ ਨਾਲੋਂ ਤੇਰਾ ਮੂੰਹ ਉਦਾਸ ਅਤੇ ਮਾੜਾ ਦੇਖੇ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਹਜ਼ੂਰ ਵਿੱਚ ਦੋਸ਼ੀ ਪਾਓ?