Daniel 11:40 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਅੰਤ ਕਾਲ ਵੇਲੇ, ਦੱਖਣੀ ਰਾਜਾ ਉੱਤਰੀ ਰਾਜੇ ਨਾਲ ਜੰਗ ਲੜੇਗਾ। ਉੱਤਰੀ ਰਾਜਾ ਉਸ ਉੱਤੇ ਹਮਲਾ ਕਰੇਗਾ। ਉਹ ਰੱਥਾਂ ਅਤੇ ਘੋੜ ਸਵਾਰ ਸਿਪਾਹੀਆਂ ਅਤੇ ਬਹੁਤ ਸਾਰੇ ਵੱਡੇ ਜਹਾਜ਼ਾਂ ਨਾਲ ਹਮਲਾ ਕਰੇਗਾ। ਉੱਤਰੀ ਰਾਜਾ ਧਰਤੀ ਉੱਤੋਂ ਹੜ੍ਹ ਵਾਂਗ ਗੁਜ਼ਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓੜਕ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧਕ ਦੇਵੇਗਾ ਅਤੇ ਉੱਤਰ ਦਾ ਰਾਜਾ ਰਥ ਅਤੇ ਘੋੜ ਚੜ੍ਹੇ ਅਰ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਙੁ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਨ੍ਹਾਂ ਦੇਸ਼ਾਂ ਵਿੱਚ ਵੜੇਗਾ ਅਤੇ ਆਫਰੇਗਾ ਅਰ ਲੰਘੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਖ਼ੀਰ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧੱਕ ਦੇਵੇਗਾ ਅਤੇ ਉੱਤਰ ਦਾ ਰਾਜਾ ਰੱਥ ਅਤੇ ਘੋੜ ਚੜ੍ਹੇ ਅਤੇ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਗੂੰ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਹਨਾਂ ਦੇਸਾਂ ਵਿੱਚ ਵੜੇਗਾ ਅਤੇ ਆਫ਼ਰੇਗਾ ਅਤੇ ਲੰਘੇਗਾ।