Daniel 11:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਫ਼ੇਰ ਕੁਝ ਵਰ੍ਹਿਆਂ ਬਾਦ, ਦੱਖਣੀ ਰਾਜਾ ਅਤੇ ਉਹ ਕਮਾਂਡਰ ਇੱਕ ਇਕਰਾਰਨਾਮਾ ਕਰਨਗੇ। ਦੱਖਣੀ ਰਾਜੇ ਦੀ ਧੀ ਉੱਤਰੀ ਰਾਜੇ ਨਾਲ ਸ਼ਾਦੀ ਕਰੇਗੀ। ਉਹ ਅਜਿਹਾ ਸ਼ਾਂਤੀ ਸਥਾਪਿਤ ਕਰਨ ਲਈ ਕਰੇਗੀ। ਪਰ ਉਹ ਅਤੇ ਦੱਖਣੀ ਰਾਜਾ ਕਾਫ਼ੀ ਤਾਕਤਵਰ ਨਹੀਂ ਹੋਣਗੇ। ਲੋਕ ਉਸ ਦੇ ਖਿਲਾਫ਼ ਹੋ ਜਾਣਗੇ ਅਤੇ ਉਸ ਬੰਦੇ ਦੇ ਵੀ ਜਿਸਨੇ ਉਸ ਨੂੰ ਉਸ ਦੇਸ ਵਿੱਚ ਲਿਆਂਦਾ ਸੀ। ਅਤੇ ਉਹ ਲੋਕ ਉਸ ਦੇ ਬੱਚੇ ਦੇ ਅਤੇ ਉਸ ਬੰਦੇ ਦੇ ਖਿਲਾਫ਼ ਹੋ ਜਾਣਗੇ ਜਿਸਨੇ ਉਸਦੀ ਸਹਾਇਤਾ ਕੀਤੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਵਰਿਹਾਂ ਦੇ ਪਿੱਛੋਂ ਓੜਕ ਨੂੰ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਕੇ ਰਾਜੇ ਕੋਲ ਆਵੇਗੀ ਤਾਂ ਜੋ ਏਕਤਾ ਕਰੇ ਪਰ ਉਹ ਆਪਣੀਆਂ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ ਅਤੇ ਉਹ ਵੀ ਨਾ ਖਲੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਹ ਨੂੰ ਲਿਆਏ ਸਨ ਉਨ੍ਹਾਂ ਸਣੇ ਅਤੇ ਉਹ ਦੇ ਪਿਉ ਸਣੇ ਅਤੇ ਜਿਸ ਨੇ ਉਨ੍ਹਾਂ ਦਿਨਾਂ ਵਿੱਚ ਉਹ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਹੁਤ ਸਾਲਾਂ ਦੇ ਪਿੱਛੋਂ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ, ਤਾਂ ਜੋ ਏਕਤਾ ਕਰੇ ਪਰ ਉਹ ਆਪਣੇ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ, ਉਹ ਵੀ ਨਾ ਖੜਾ ਹੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਸ ਨੂੰ ਲਿਆਏ ਸਨ ਉਹਨਾਂ ਸਣੇ, ਉਹਨਾਂ ਦੇ ਪਿਉ ਸਣੇ ਅਤੇ ਜਿਸ ਨੇ ਉਹਨਾਂ ਦਿਨਾਂ ਵਿੱਚ ਉਸ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ।