Daniel 12:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, “ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਸੁਣਿਆ ਜੋ ਉਸ ਮਨੁੱਖ ਜੋ ਜਿਹੜਾ ਸੁਥਰੇ ਲੀੜੇ ਪਹਿਨੀ ਅਤੇ ਜਿਹੜਾ ਦਰਿਆ ਦੇ ਪਾਣੀਆਂ ਉੱਤੇ ਸੀ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ ਉਸ ਦੀ ਸੌਂਹ ਚੁੱਕੀ ਅਤੇ ਆਖਿਆ ਜੋ ਇੱਕ ਸਮਾ ਅਤੇ ਸਮੇ ਅਰ ਅੱਧੇ ਸਮੇਂ ਤੀਕਰ ਰਹਿਣਗੀਆਂ ਅਤੇ ਜਦੋਂ ਉਹ ਪਵਿੱਤ੍ਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਏਹ ਸੱਭ ਗੱਲਾਂ ਪੂਰੀਆਂ ਹੋਣਗੀਆਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਕਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।