Daniel 3:24 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਰਾਜਾ ਨਬੂਕਦਨੱਸਰ ਉਛਲ ਕੇ ਖੜ੍ਹਾ ਹੋ ਗਿਆ। ਉਹ ਬਹੁਤ ਹੈਰਾਨ ਹੋਇਆ ਅਤੇ ਉਸ ਨੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, “ਅਸੀਂ ਤਾਂ ਸਿਰਫ਼ ਤਿੰਨ ਬੰਦਿਆਂ ਨੂੰ ਬੰਨ੍ਹਿਆ ਸੀ ਅਤੇ ਸਿਰਫ਼ ਤਿੰਨ ਬੰਦਿਆਂ ਨੂੰ ਅੱਗ ਵਿੱਚ ਸੁੱਟਿਆ ਸੀ! ਕੀ ਇਹ ਠੀਕ ਹੈ?” ਉਸ ਦੇ ਸਲਾਹਕਾਰਾਂ ਨੇ ਆਖਿਆ, “ਹਾਂ, ਰਾਜਨ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਨਬੂਕਦਨੱਸਰ ਰਾਜਾ ਹੱਕਾ ਬੱਕਾ ਹੋ ਕੇ ਝੱਟ ਖਲੋ ਗਿਆ । ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਕੀ ਅਸਾਂ ਤਿੰਨ ਬੰਦਿਆਂ ਨੂੰ ਬੰਨ੍ਹਵਾ ਕੇ ਅੱਗ ਵਿੱਚ ਨਹੀਂ ਸੁੱਟਵਾਇਆॽ ਉਨ੍ਹਾਂ ਨੇ ਉੱਤਰ ਦਿੱਤਾ ਕੇ ਹੇ ਰਾਜਨ, ਸੱਚ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਨਬੂਕਦਨੱਸਰ ਰਾਜਾ ਹੱਕਾ-ਬੱਕਾ ਹੋ ਕੇ ਝੱਟ ਖੜ੍ਹਾ ਹੋਇਆ। ਉਹ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਕੀ ਅਸੀਂ ਤਿੰਨ ਮਨੁੱਖਾਂ ਨੂੰ ਬੰਨ੍ਹ ਕੇ ਅੱਗ ਵਿੱਚ ਨਹੀਂ ਸੁੱਟਵਾਇਆ? ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, ਇਹ ਸੱਚ ਹੈ।