Daniel 5:12 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਜਿਸ ਬੰਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਉਸਦਾ ਨਾਮ ਦਾਨੀਏਲ ਹੈ। ਰਾਜੇ ਨੇ ਉਸ ਨੂੰ ਬੇਲਟਸ਼ੱਸਰ ਦਾ ਨਾਮ ਦਿੱਤਾ ਸੀ। ਬੇਲਟਸ਼ੱਸਰ (ਦਾਨੀਏਲ) ਬਹੁਤ ਚਤੁਰ ਹੈ ਅਤੇ ਬਹੁਤ ਗੱਲਾਂ ਜਾਣਦਾ ਹੈ। ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦਾ ਸੀ ਭੇਤਾਂ ਨੂੰ ਸਮਝਾ ਸੱਕਦਾ ਸੀ। ਅਤੇ ਬਹੁਤ ਔਖੇ ਮਸਲੇ ਨੂੰ ਹੱਲ ਕਰ ਸੱਕਦਾ ਸੀ ਉਸ ਨੂੰ ਬੁਲਾਓ। ਉਹ ਤੁਹਾਨੂੰ ਦੱਸੇਗਾ ਕਿ ਕੰਧ ਉਤ੍ਤਲੀ ਲਿਖਤ ਦਾ ਕੀ ਅਰਬ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ ਤੇ ਗਿਆਨ ਤੇ ਸਮਝ ਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦੇ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਹ ਦਾ ਨਾਉਂ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਤੇ ਉਹ ਅਰਥ ਦੱਸੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ।