Daniel 6:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਉਸ ਨੇ ਉਨ੍ਹਾਂ 120 ਉਪਸ਼ਾਸਕਾਂ ਉੱਤੇ ਹਕੂਮਤ ਕਰਨ ਲਈ ਤਿੰਨ ਬੰਦਿਆਂ ਨੂੰ ਚੁਣਿਆ। ਦਾਨੀਏਲ ਇਨ੍ਹਾਂ ਤਿੰਨ ਨਿਗਰਾਨਾਂ ਵਿੱਚੋਂ ਇੱਕ ਸੀ। ਰਾਜੇ ਨੇ ਇਨ੍ਹਾਂ ਬੰਦਿਆਂ ਨੂੰ ਇਸ ਲਈ ਬਾਪਿਆ ਤਾਂ ਜੋ ਕੋਈ ਵੀ ਉਸ ਨੂੰ ਧੋਖਾ ਨਾ ਦੇ ਸੱਕੇ ਅਤੇ ਉਸ ਦੇ ਰਾਜ ਦੀ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਨਾ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਉੱਤੇ ਤਿੰਨ ਪਰਧਾਨ ਜਿਨ੍ਹਾਂ ਵਿੱਚੋਂ ਇੱਕ ਦਾਨੀਏਲ ਸੀ ਏਸ ਕਰਕੇ ਜੋ ਮਨਸਬਦਾਰ ਉਨ੍ਹਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹਨਾਂ ਉੱਤੇ ਤਿੰਨ ਪ੍ਰਮੁੱਖ ਅਧਿਕਾਰੀ ਨਿਯੁਕਤ ਕੀਤੇ ਜਿਹਨਾਂ ਵਿੱਚੋਂ ਇੱਕ ਦਾਨੀਏਲ ਸੀ ਇਸ ਕਰਕੇ ਜੋ ਰਾਜਪਾਲ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ।