Daniel 7:19 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਫ਼ੇਰ ਮੈਂ ਜਾਨਣਾ ਚਾਹਿਆ ਕਿ ਚੌਬਾ ਜਾਨਵਰ ਕੀ ਸੀ ਅਤੇ ਇਸਦਾ ਅਰਬ ਕੀ ਸੀ। ਚੌਬਾ ਜਾਨਵਰ ਹੋਰਨਾਂ ਸਾਰਿਆਂ ਜਾਨਵਰਾਂ ਨਾਲੋਂ ਭਿਂਨ ਸੀ। ਇਹ ਬਹੁਤ ਭਿਆਨਕ ਸੀ। ਇਸਦੇ ਦੰਦ ਲੋਹੇ ਦੇ ਅਤੇ ਪੰਜੇ ਕਾਂਸੀ ਦੇ ਸਨ। ਇਹ ਉਹ ਜਾਨਵਰ ਸੀ ਜਿਹੜਾ ਆਪਣੇ ਸ਼ਿਕਾਰ ਨੂੰ ਪੂਰੀ ਤਰ੍ਹਾਂ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਆਪਣੇ ਸ਼ਿਕਾਰਾਂ ਦੇ ਬਚੇ ਖੁਚੇ ਅਵਸ਼ੇਸ਼ਾਂ ਨੂੰ ਲਿਤਾੜ ਦਿੰਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾਂ ਵੀ ਜਾਣਾਂ ਜਿਹੜਾ ਉਨ੍ਹਾਂ ਸਭਨਾਂ ਨਾਲੋਂ ਵੱਖਰਾ ਸੀ ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ ਟੋਟੇ ਕਰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਿਤਾੜਦਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ-ਟੋਟੇ ਕਰਦਾ ਅਤੇ ਆਪਣੇ ਪੈਰਾਂ ਹੇਠ ਲਿਤਾੜਦਾ ਸੀ।