Daniel 8:17 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਜਬਰਾੇਲ, ਉਹ ਦੂਤ ਜਿਹੜਾ ਆਦਮੀ ਵਰਗਾ ਜਾਪਦਾ ਸੀ, ਮੇਰੇ ਕੋਲ ਆਇਆ। ਮੈਂ ਬਹੁਤ ਭੈਭੀਤ ਸਾਂ। ਮੈਂ ਧਰਤੀ ਉੱਤੇ ਡਿੱਗ ਪਿਆ। ਪਰ ਜਬਰਾੇਲ ਨੇ ਮੈਨੂੰ ਆਖਿਆ, “ਮਨੁੱਖ, ਇਹ ਸਮਝ ਲੈ ਕਿ ਇਹ ਦਰਸ਼ਨ ਅੰਤ ਕਾਲ ਬਾਰੇ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਜਿੱਥੇ ਮੈਂ ਖਲੋਤਾ ਸਾਂ ਉੱਥੇ ਉਹ ਨੇੜੇ ਆਇਆ ਅਤੇ ਜਦੋਂ ਆ ਪੁੱਜਾ ਤਾਂ ਮੈਂ ਗਿਰ ਗਿਆ ਅਤੇ ਮੂੰਹ ਪਰਨੇ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤ੍ਰ ਸਮਝ ਲੈ ਕਿਉਂ ਜੋ ਦਰਸ਼ਣ ਓੜਕ ਦੇ ਸਮੇਂ ਵਿੱਚ ਮੁੱਕ ਜਾਏਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਜਿੱਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ।