Daniel 8:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਦੇਖਿਆ ਕਿ ਮੇਢਾ ਸਿੰਗ ਨਾਲ ਚੀਜ਼ਾਂ ਨਾਲ ਟਕਰਾ ਰਿਹਾ ਸੀ। ਮੈਂ ਮੇਢੇ ਨੂੰ ਪੱਛਮ ਵੱਲ ਭਜਦਿਆਂ ਦੇਖਿਆ ਅਤੇ ਉੱਤਰ ਵੱਲ ਅਤੇ ਦੱਖਣ ਵੱਲ ਨੂੰ ਵੀ। ਕੋਈ ਵੀ ਜਾਨਵਰ ਮੇਢੇ ਨੂੰ ਰੋਕ ਨਹੀਂ ਸੀ ਸੱਕਦਾ। ਅਤੇ ਕੋਈ ਵੀ ਹੋਰਨਾਂ ਜਾਨਵਰਾਂ ਨੂੰ ਬਚਾ ਨਹੀਂ ਸੀ ਸੱਕਦਾ। ਉਹ ਮੇਢਾ ਜੋ ਵੀ ਚਾਹੁੰਦਾ ਸੀ ਕਰ ਸੱਕਦਾ ਸੀ। ਇਸ ਲਈ ਮੇਢਾ ਬਹੁਤ ਤਾਕਤਵਰ ਹੋ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਉਸ ਮੇਢੇ ਨੂੰ ਡਿੱਠਾ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੀਕ ਕਿ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਖਲੋ ਸੱਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸੱਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।