Daniel 9:27 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਫੇਰ ਭਵਿੱਖ ਦਾ ਹਾਕਮ ਬਹੁਤ ਸਾਰੇ ਲੋਕਾਂ ਨਾਲ ਇਕਰਾਰਨਾਮਾ ਕਰੇਗਾ। ਉਹ ਇਕਰਾਰਨਾਮਾ ਇੱਕ ਹਫ਼ਤੇ ਤੱਕ ਜਾਰੀ ਰਹੇਗਾ। ਭੇਟਾਂ ਅਤੇ ਬਲੀਆਂ ਅੱਧੇ ਹਫ਼ਤੇ ਲਈ ਬੰਦ ਹੋ ਜਾਣਗੀਆਂ। ਅਤੇ ਇੱਕ ਤਬਾਹੀ ਲਿਆਉਣ ਵਾਲਾ ਆਵੇਗਾ। ਉਹ ਭਿਆਨਕ ਤਬਾਹੀ ਵਾਲੀਆਂ ਗੱਲਾਂ ਕਰੇਗਾ! ਪਰ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਉਹ ਤਬਾਹੀ ਲਿਆਉਣ ਵਾਲਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਏਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਦੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਤੇ ਠਹਿਰਾਏ ਹੋਏ ਅੰਤ ਤੱਕ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਵੇਗਾ।