Daniel 9:4 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਮੈਂ ਉਸ ਨੂੰ ਆਪਣੇ ਸਾਰੇ ਪਾਪਾਂ ਬਾਰੇ ਦੱਸਿਆ। ਮੈਂ ਆਖਿਆ, “ਯਹੋਵਾਹ ਤੂੰ ਬਹੁਤ ਮਹਾਨ ਅਤੇ ਭੈਦਾਇੱਕ ਹੈਂ। ਤੂੰ ਉਨ੍ਹਾਂ ਲੋਕਾਂ ਨਾਲ ਆਪਣੇ ਪਿਆਰ ਅਤੇ ਮਿਹਰ ਦਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੈਨੂੰ ਪਿਆਰ ਕਰਦੇ ਹਨ। ਤੂੰ ਉਨ੍ਹਾਂ ਲੋਕਾਂ ਨਾਲ ਆਪਣਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੇਰਾ ਆਦੇਸ਼ ਮੰਨਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਅਰਦਾਸ ਕੀਤੀ ਨਾਲੇ ਮੈਂ ਮੰਨ ਲਿਆ ਅਤੇ ਆਖਿਆ, ਹੇ ਪ੍ਰਭੁ, ਜਿਹੜਾ ਵੱਡਾ ਅਤੇ ਭਿਆਣਕ ਪਰਮੇਸ਼ੁਰ ਹੈਂ ਅਤੇ ਉਸ ਨੇਮ ਨੂੰ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਨ੍ਹਾਂ ਦੇ ਨਾਲ ਚੇਤੇ ਰੱਖਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ ਰੱਖਦਾ ਹੈਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਮੈਂ ਪਾਪ ਨੂੰ ਮੰਨ ਲਿਆ ਅਤੇ ਆਖਿਆ, ਹੇ ਪ੍ਰਭੂ, ਜੋ ਮਹਾਨ ਅਤੇ ਡਰ ਮੰਨਣ ਯੋਗ ਪਰਮੇਸ਼ੁਰ ਹੈ ਅਤੇ ਉਸ ਨੇਮ ਨੂੰ ਆਪਣੇ ਪਿਆਰਿਆਂ ਦੇ ਨਾਲ ਅਤੇ ਜਿਹੜੇ ਉਸ ਦੇ ਆਗਿਆਕਾਰੀ ਹਨ, ਉਹਨਾਂ ਦੇ ਨਾਲ ਚੇਤੇ ਰੱਖਦਾ ਹੈਂ।