Deuteronomy 1:15 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਮੰਨੇ ਦੰਨੇ ਮਨੁੱਖ ਸਨ ਅਤੇ ਤੁਹਾਡੇ ਉੱਤੇ ਸਰਦਾਰ ਠਹਿਰਾਏ ਅਰਥਾਤ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ, ਅਤੇ ਦਸਾਂ ਦੇ ਸਰਦਾਰ, ਨਾਲੇ ਤੁਹਾਡੇ ਗੋਤਾਂ ਦੇ ਹੁੱਦੇਦਾਰ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ।