Deuteronomy 12:30 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਅਜਿਹਾ ਵਾਪਰੇ, ਧਿਆਨ ਰੱਖਣਾ! ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ। ਇਸ ਲਈ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਦੇ ਸ਼ਿਕੰਜੇ ਵਿੱਚ ਨਾ ਫ਼ਸਣਾ। ਧਿਆਨ ਰੱਖਣਾ! ਉਨ੍ਹਾਂ ਦੇਵਤਿਆਂ ਕੋਲ ਸਹਾਇਤਾ ਲਈ ਨਾ ਜਾਣਾ। ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ, ‘ਉਹ ਲੋਕ ਇਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਇਸ ਲਈ ਮੈਂ ਵੀ ਉਵੇਂ ਹੀ ਕਰਾਂਗਾ।’
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਖਬਰਦਾਰ ਰਹਿਣਾ ਅਤੇ ਓਹਨਾਂ ਦੇ ਪਿੱਛੇ ਲੱਗ ਕੇ ਫਸ ਨਾ ਜਾਣਾ ਜਦ ਓਹ ਤੁਹਾਡੇ ਅੱਗੋਂ ਨਾਸ ਕੀਤੇ ਗਏ ਹੋਣ। ਤੁਸੀਂ ਓਹਨਾਂ ਦੇ ਦੇਵਤਿਆਂ ਦੇ ਵਿਖੇ ਨਾ ਪੁੱਛਣਾ ਕਿ ਏਹ ਪਰਾਈਆਂ ਕੌਮਾਂ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੀਆਂ ਹਨ ਤਾਂ ਜੋ ਅਸੀਂ ਵੀ ਏਵੇਂ ਹੀ ਕਰੀਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਸਾਵਧਾਨ ਰਹਿਣਾ, ਅਜਿਹਾ ਨਾ ਹੋਵੇ ਕਿ ਜਦ ਉਹ ਤੁਹਾਡੇ ਅੱਗਿਓਂ ਨਾਸ ਕਰ ਦਿੱਤੇ ਜਾਣ ਤਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਵੀ ਫਸ ਜਾਓ ਅਰਥਾਤ ਉਹਨਾਂ ਦੇ ਦੇਵਤਿਆਂ ਦੇ ਬਾਰੇ ਇਹ ਨਾ ਪੁੱਛਿਓ ਕਿ ਇਨ੍ਹਾਂ ਕੌਮਾਂ ਦੇ ਲੋਕ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ ਤਾਂ ਜੋ ਅਸੀਂ ਵੀ ਇਸੇ ਤਰ੍ਹਾਂ ਹੀ ਕਰੀਏ।