Deuteronomy 18:16 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਤੁਹਾਡੇ ਕੋਲ ਇਸ ਨਬੀ ਨੂੰ ਇਸ ਲਈ ਭੇਜੇਗਾ ਕਿਉਂਕਿ ਤੁਸੀਂ ਉਸ ਨੂੰ ਅਜਿਹਾ ਹੀ ਕਰਨ ਲਈ ਆਖਿਆ ਸੀ। ਜਦੋਂ ਤੁਸੀਂ ਹੋਰੇਬ ਪਰਬਤ ਵਿਖੇ ਇਕੱਠੇ ਹੋਏ ਸੀ, ਤੁਸੀਂ ਪਰਮੇਸ਼ੁਰ ਦੀ ਆਵਾਜ਼ ਅਤੇ ਉਸ ਅੱਗ ਤੋਂ ਭੈਭੀਤ ਸੀ ਜਿਹੜੀ ਤੁਸੀਂ ਪਰਬਤ ਉੱਤੇ ਦੇਖੀ ਸੀ। ਇਸ ਲਈ ਤੁਸੀਂ ਆਖਿਆ ਸੀ, ‘ਸਾਨੂੰ ਫ਼ੇਰ ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਵਾਜ਼ ਨਾ ਸੁਣਨ ਦੇਵੋ। ਸਾਨੂੰ ਉਹ ਮਹਾਨ ਅੱਗ ਨਾ ਦੇਖਣ ਦਿਉ ਨਹੀਂ ਤਾਂ ਅਸੀਂ ਮਰ ਜਾਵਾਂਗੇ।’
Punjabi Bible 2016 - ਪਵਿੱਤਰ ਬਾਈਬਲ O.V.
ਉਸ ਸਾਰੇ ਦੇ ਅਨੁਸਾਰ ਜਿਹੜਾ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਹੋਰੇਬ ਉੱਤੇ ਸਭਾ ਦੇ ਦਿਨ ਏਹ ਆਖ ਕੇ ਮੰਗਿਆ ਕਿ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀਏ ਨਾ ਏਹ ਵੱਡੀ ਅੱਗ ਵੇਖਿਏ ਤਾਂ ਜੋ ਅਸੀਂ ਮਰ ਨਾ ਜਾਈਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਤੇਰੀ ਉਸ ਬੇਨਤੀ ਦੇ ਅਨੁਸਾਰ ਹੋਵੇਗਾ, ਜਿਹੜੀ ਨੂੰ ਹੋਰੇਬ ਪਰਬਤ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਕੀਤੀ ਸੀ, “ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਹੀ ਫੇਰ ਇਹ ਵੱਡੀ ਅੱਗ ਨੂੰ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ।”