Deuteronomy 18:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇ ਕੋਈ ਨਬੀ ਇਹ ਆਖਦਾ ਹੈ ਕਿ ਉਹ ਯਹੋਵਾਹ ਵੱਲੋਂ ਬੋਲ ਰਿਹਾ ਹੈ, ਪਰ ਉਹ ਚੀਜ਼ ਨਹੀਂ ਵਾਪਰਦੀ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਨੂੰ ਯਹੋਵਾਹ ਨੇ ਨਹੀਂ ਆਖਿਆ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਹ ਨਬੀ ਆਪਣੇ ਹੀ ਵਿੱਚਾਰਾ ਦੀ ਗੱਲ ਕਰ ਰਿਹਾ ਸੀ। ਤੁਹਾਨੂੰ ਉਸ ਕੋਲੋਂ ਡਰਨ ਦੀ ਲੋੜ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਉਹ ਨਬੀ ਯਹੋਵਾਹ ਦੇ ਨਾਮ ਉੱਤੇ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ, ਨਾ ਹੀ ਉਹ ਬੀਤੇ ਤਾਂ ਉਹ ਏਹ ਗੱਲ ਜਿਹੜੀ ਯਹੋਵਾਹ ਨਹੀਂ ਬੋਲਿਆ। ਉਹ ਨਬੀ ਹਿੱਕ ਧੱਕੇ ਨਾਲ ਉਹ ਗੱਲ੍ਹ ਬੋਲਿਆ,ਤੁਸੀਂ ਉਸ ਤੋਂ ਨਾ ਡਰੋ ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਜੇਕਰ ਉਹ ਨਬੀ ਯਹੋਵਾਹ ਦੇ ਨਾਮ ਤੋਂ ਕੁਝ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਅਤੇ ਨਾ ਹੀ ਬੀਤੇ ਤਾਂ ਉਹ ਗੱਲ ਯਹੋਵਾਹ ਨੇ ਨਹੀਂ ਬੋਲੀ ਸੀ। ਉਸ ਨਬੀ ਨੇ ਗੁਸਤਾਖ਼ੀ ਨਾਲ ਉਹ ਗੱਲ ਬੋਲੀ ਹੈ, ਤੁਸੀਂ ਉਸ ਤੋਂ ਨਾ ਡਰਿਓ।