Deuteronomy 19:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜੇ ਸ਼ਹਿਰ ਬਹੁਤ ਦੂਰ ਹੋਵੇਗਾ ਤਾਂ ਉਹ ਉੱਥੇ ਤੇਜ਼ੀ ਨਾਲ ਭੱਜਕੇ ਨਹੀ ਜਾ ਸੱਕੇਗਾ। ਹੋ ਸੱਕਦਾ ਹੈ ਕਿ ਉਸ ਕੋਲੋਂ ਮਾਰੇ ਗਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦੇ ਪਿੱਛੇ ਭੱਜਕੇ ਉਸ ਨੂੰ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਫ਼ੜ ਲਵੇ। ਸ਼ਾਇਦ ਉਹ ਨਜ਼ਦੀਕੀ ਰਿਸ਼ਤੇਦਾਰ ਬਹੁਤ ਗੁੱਸੇ ਵਿੱਚ ਹੋਵੇ ਤੇ ਉਸ ਬੰਦੇ ਨੂੰ ਮਾਰ ਦੇਵੇ। ਪਰ ਉਹ ਬੰਦਾ ਮੌਤ ਦਾ ਅਧਿਕਾਰੀ ਨਹੀਂ ਸੀ। ਉਸ ਕੋਲੋਂ ਜਿਹੜਾ ਬੰਦਾ ਮਰਿਆ ਸੀ ਉਹ ਉਸ ਨੂੰ ਨਫ਼ਰਤ ਨਹੀਂ ਕਰਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਐਉਂ ਨਾ ਹੋਵੇ ਭਈ ਖੂਨ ਦਾ ਬਦਲਾ ਲੈਣ ਵਾਲਾ ਜਦੋਂ ਉਸ ਦਾ ਮਨ ਜਲ ਰਿਹਾ ਹੈ ਖੂਨੀ ਦੇ ਮਗਰ ਪੈ ਕੇ ਏਸ ਲਈ ਕਿ ਉਹ ਰਾਹ ਬਹੁਤ ਲੰਮਾ ਹੈ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਪਰ ਉਹ ਮਰਨ ਜੋਗ ਨਹੀਂ ਸੀ ਕਿਉਂ ਜੋ ਉਸ ਦਾ ਉਹ ਦੇ ਨਾਲ ਪਹਿਲਾ ਉਹ ਦੇ ਨਾਲ ਕੋਈ ਵੈਰ ਨਹੀਂ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਜਿਹਾ ਨਾ ਹੋਵੇ ਕਿ ਰਾਹ ਲੰਮਾ ਹੋਣ ਦੇ ਕਾਰਨ ਖ਼ੂਨ ਦਾ ਬਦਲਾ ਲੈਣ ਵਾਲਾ ਆਪਣੇ ਗੁੱਸੇ ਦੀ ਜਲਣ ਵਿੱਚ ਖ਼ੂਨੀ ਦਾ ਪਿੱਛਾ ਕਰਕੇ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਭਾਵੇਂ ਉਹ ਮਰਨ ਯੋਗ ਨਹੀਂ ਸੀ, ਕਿਉਂ ਜੋ ਉਹ ਪਹਿਲਾਂ ਤੋਂ ਉਸ ਨਾਲ ਵੈਰ ਨਹੀਂ ਰੱਖਦਾ ਸੀ।