Deuteronomy 2:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਹੋਰੀ ਲੋਕ ਵੀ ਪਹਿਲਾਂ ਸੇਈਰ ਵਿੱਚ ਰਹਿੰਦੇ ਸਨ ਪਰ ਏਸਾਓ ਦੇ ਲੋਕਾਂ ਨੇ ਉਨ੍ਹਾਂ ਦੀ ਧਰਤੀ ਖੋਹ ਲਈ। ਏਸਾਓ ਦੇ ਲੋਕਾਂ ਨੇ ਹੋਰੀ ਲੋਕਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਉੱਤੇ ਵੱਸ ਗਏ। ਇਹ ਉਹੋ ਜਿਹੀ ਗੱਲ ਹੈ ਜਿਹੋ ਜਿਹੀ ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਵਿੱਚ ਰਹਿੰਦੇ ਲੋਕਾਂ ਨਾਲ ਕੀਤੀ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਬਨਾਉਣ ਲਈ ਦਿੱਤੀ ਸੀ।)
Punjabi Bible 2016 - ਪਵਿੱਤਰ ਬਾਈਬਲ O.V.
ਹੋਰੀ ਵੀ ਪਹਿਲਿਆਂ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗੋਂ ਉਨ੍ਹਾਂ ਨੂੰ ਨਾਸ ਕਰ ਕੇ ਆਪ ਉਨ੍ਹਾਂ ਦੇ ਥਾਂ ਵੱਸ ਗਏ ਜਿਵੇਂ ਇਸਰਾਏਲ ਨੇ ਆਪਣੀ ਮਿਲਖ ਦੇ ਦੇਸ ਵਿੱਚ ਕੀਤਾ ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੋਰੀ ਵੀ ਪਹਿਲੇ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ, ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗਿਓਂ ਉਨ੍ਹਾਂ ਦਾ ਨਾਸ ਕਰਕੇ ਆਪ ਉਨ੍ਹਾਂ ਦੇ ਸਥਾਨ ਤੇ ਵੱਸ ਗਏ, ਜਿਵੇਂ ਇਸਰਾਏਲ ਨੇ ਆਪਣੀ ਵਿਰਾਸਤ ਦੇ ਦੇਸ਼ ਵਿੱਚ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।