Deuteronomy 2:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਗੱਲ ਉਸ ਸਮੇਂ ਤੋਂ 38 ਵਰ੍ਹੇ ਮਗਰੋਂ ਦੀ ਹੈ ਜਦੋਂ ਅਸੀਂ ਕਾਦੇਸ਼ ਬਰਨੇਆ ਨੂੰ ਛੱਡ ਕੇ ਜ਼ਾਰਦ ਵਾਦੀ ਨੂੰ ਪਾਰ ਕੀਤਾ ਸੀ। ਸਾਡੇ ਡੇਰੇ ਦੇ ਉਸ ਪੀੜ੍ਹੀ ਦੇ ਸਾਰੇ ਹੀ ਲੜਨ ਵਾਲੇ ਬੰਦੇ ਮਰ ਚੁੱਕੇ ਸਨ। ਯਹੋਵਾਹ ਨੇ ਸੌਂਹ ਚੁੱਕੀ ਸੀ ਕਿ ਇਹ ਗੱਲ ਵਾਪਰੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਸਮਾਂ ਜਿਹੜਾ ਕਾਦੇਸ਼-ਬਰਨੇਆ ਤੋਂ ਤੁਰ ਕੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਸਾਡੇ ਲੰਘਣ ਤੀਕ ਸੀ ਓਹ ਅਠੱਤਿਆਂ ਵਰਿਹਾਂ ਦਾ ਸੀ ਜਦ ਤੀਕ ਉਸ ਪੀੜ੍ਹੀ ਦੇ ਸਾਰੇ ਜੋਧੇ ਡੇਰਿਆਂ ਵਿੱਚੋਂ ਮਰ ਮਿਟ ਨਾ ਗਏ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਾਦੇਸ਼-ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਜਦ ਤੱਕ ਉਸ ਪੀੜ੍ਹੀ ਦੇ ਸਾਰੇ ਸੂਰਮੇ ਛਾਉਣੀ ਵਿੱਚੋਂ ਮਰ ਮਿਟ ਨਾ ਗਏ, ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ।