Deuteronomy 2:37 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਤੁਸੀਂ ਉਸ ਧਰਤੀ ਦੇ ਨੇੜੇ ਨਹੀਂ ਗਏ ਜਿਹੜੀ ਅੰਮੋਨ ਦੇ ਲੋਕਾਂ ਦੀ ਸੀ। ਤੁਸੀਂ ਯਾਬੋਕ ਨਦੀ ਦੇ ਕੰਢਿਆਂ ਜਾਂ ਪਹਾੜੀ ਪ੍ਰਦੇਸ਼ ਦੇ ਸ਼ਹਿਰਾਂ ਦੇ ਨੇੜੇ ਨਹੀਂ ਗਏ। ਤੁਸੀਂ ਕਿਸੇ ਵੀ ਅਜਿਹੀ ਥਾਂ ਦੇ ਨੇੜੇ ਨਹੀਂ ਗਏ ਜਿਹੜੀ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਕਬਜ਼ੇ ਵਿੱਚ ਨਹੀਂ ਲਿਆਉਣਾ ਚਾਹੁੰਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਕੇਵਲ ਤੁਸੀਂ ਅੰਮੋਨੀਆਂ ਦੇ ਦੇਸ ਦੇ ਨੇੜੇ ਨਾ ਆਏ ਅਰਥਾਤ ਯਾਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਵਰਜਿਆ ਸੀ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਸਿਰਫ਼ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਾ ਗਏ ਅਰਥਾਤ ਯਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੇ ਜਾਣ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨ੍ਹਾ ਕੀਤਾ ਸੀ।