Deuteronomy 22:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਹੋ ਸੱਕਦਾ ਹੈ ਤੁਸੀਂ ਰਾਹ ਉੱਤੇ ਤੁਰ ਰਹੇ ਹੋਵੋ ਅਤੇ ਤੁਹਾਨੂੰ ਕਿਸੇ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ। ਜੇ ਮਾਦਾ ਪੰਛੀ ਆਪਣੇ ਬੱਚਿਆਂ ਨਾਲ ਜਾਂ ਆਂਡਿਆਂ ਉੱਤੇ ਬੈਠੀ ਹੋਵੇ ਤਾਂ ਤੁਹਾਨੂੰ ਮਾਦਾ ਪੰਛੀ ਨੂੰ ਬੱਚਿਆਂ ਸਮੇਤ ਨਹੀਂ ਚੁੱਕਣਾ ਚਾਹੀਦਾ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕਿਸੇ ਪੰਛੀ ਦਾ ਆਹਲਣਾ ਰਾਹ ਵਿੱਚ ਕਿਸੇ ਰੁੱਖ ਉੱਤੇ ਅਥਵਾ ਧਰਤੀ ਉੱਤੇ ਬੋਟਾਂ ਅਥਵਾ ਆਂਡਿਆ ਨਾਲ ਤੈਨੂੰ ਪਿਆ ਹੋਇਆ ਲੱਭੇ ਅਤੇ ਮਾਂ ਬੋਟਾਂ ਅਥਵਾ ਆਂਡਿਆਂ ਉੱਤੇ ਬੈਠੀ ਹੋਈ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਨਾਲ ਨਾ ਫੜ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾਂ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀਂ