Deuteronomy 23:20 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਕਿਸੇ ਵਿਦੇਸ਼ੀ ਪਾਸੋਂ ਸੂਦ ਲੈ ਸੱਕਦੇ ਹੋ। ਪਰ ਕਿਸੇ ਦੂਸਰੇ ਇਸਰਾਏਲੀ ਕੋਲੋਂ ਸੂਦ ਵਸੂਲ ਨਹੀਂ ਕਰਨਾ। ਜੇ ਤੁਸੀਂ ਇਨ੍ਹਾਂ ਬਿਧੀਆਂ ਦਾ ਪਾਲਨ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਰਹਿਣ ਲਈ ਜਾ ਰਹੇ ਹੋ, ਹਰ ਤਰ੍ਹਾਂ ਨਾਲ ਬਰਕਤ ਦੇਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਓਪਰੇ ਨੂੰ ਬਿਆਜ ਉੱਤੇ ਦੇ ਸੱਕਦਾ ਹੈਂ ਪਰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਕੰਮਾਂ ਵਿੱਚ ਉਸ ਧਰਤੀ ਉੱਤੇ ਜਿੱਥੇ ਤੂੰ ਕਬਜ਼ਾ ਕਰਨ ਲਈ ਜਾਂਦਾ ਹੈ ਤੈਨੂੰ ਬਰਕਤ ਦੇਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਪਰਦੇਸੀ ਨੂੰ ਬਿਆਜ ਉੱਤੇ ਕਰਜ਼ਾ ਦੇ ਸਕਦਾ ਹੈਂ, ਪਰ ਆਪਣੇ ਭਰਾ ਨਾਲ ਅਜਿਹਾ ਨਾ ਕਰੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੂੰ ਜਾਂਦਾ ਹੈਂ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੈਨੂੰ ਬਰਕਤ ਦੇਵੇ।