Deuteronomy 25:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਜੇ ਦੋ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਜਣਾ ਬੇਔਲਾਦਾ ਮਰ ਜਾਵੇ, ਤਾਂ ਮਰੇ ਹੋਏ ਭਰਾ ਦੀ ਪਤਨੀ ਪਰਿਵਾਰ ਤੋਂ ਬਾਹਰ ਕਿਸੇ ਅਜਨਬੀ ਨਾਲ ਨਹੀਂ ਵਿਆਹੀ ਜਾਣੀ ਚਾਹੀਦੀ। ਉਸ ਦੇ ਪਤੀ ਦੇ ਭਰਾ ਨੂੰ ਉਸ ਨਾਲ ਸ਼ਾਦੀ ਕਰਕੇ ਉਸ ਨਾਲ ਜਿਨਸੀ ਸੰਬੰਧ ਬਨਾਉਣੇ ਚਾਹੀਦੇ ਹਨ। ਉਸਦੀ ਉਸ ਦੀ ਵਲ ਪਤੀ ਦੇ ਭਰਾ ਦੀ ਜੁੰਮੇਵਾਰੀ ਹੋਣੀ ਚਾਹੀਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤ੍ਰ ਨਾ ਹੋਵੇ ਤਾਂ ਮਰਨ ਵਾਲੇ ਦੀ ਤੀਵੀਂ ਬਾਹਰ ਕਿਸੇ ਓਪਰੇ ਮਨੁੱਖ ਨਾਲ ਨਾ ਵਿਆਹੀ ਜਾਵੇ। ਉਸ ਦੇ ਮਨੁੱਖ ਦਾ ਭਰਾ ਉਸ ਦੇ ਕੋਲ ਜਾਵੇ ਅਤੇ ਆਪਣੀ ਤੀਵੀਂ ਹੋਣ ਲਈ ਉਸ ਨੂੰ ਲੈ ਕੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤਰ ਨਾ ਹੋਵੇ ਤਾਂ ਮਰਨ ਵਾਲੇ ਦੀ ਇਸਤਰੀ ਦਾ ਵਿਆਹ ਕਿਸੇ ਪਰਾਏ ਮਨੁੱਖ ਨਾਲ ਨਾ ਕੀਤਾ ਜਾਵੇ। ਉਸ ਮਨੁੱਖ ਦਾ ਭਰਾ ਉਸ ਦੇ ਕੋਲ ਜਾ ਕੇ ਉਸ ਨੂੰ ਆਪਣੀ ਪਤਨੀ ਕਰ ਲਵੇ ਅਤੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ।