Deuteronomy 28:31 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਲੋਕੀ ਤੁਹਾਡੇ ਬਲਦ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਜ਼ਿਬਾਹ ਕਰਨਗੇ। ਪਰ ਤੁਸੀਂ ਕੋਈ ਮਾਸ ਨਹੀਂ ਖਾਵੋਂਗੇ। ਲੋਕ ਤੁਹਾਡੇ ਖੋਤੇ ਲੈ ਜਾਣਗੇ ਅਤੇ ਉਹ ਤੁਹਾਨੂੰ ਵਾਪਸ ਨਹੀਂ ਮੋੜਨਗੇ। ਤੁਹਾਡੇ ਦੁਸ਼ਮਣ ਤੁਹਾਡੀਆਂ ਭੇਡਾਂ ਲੈ ਜਾਣਗੇ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਾ ਖਾਓਗੇ। ਤੁਹਾਡਾ ਗਧਾ ਤੁਹਾਡੇ ਅੱਗੋਂ ਚੁਰਾਇਆ ਜਾਵੇਗਾ ਪਰ ਫੇਰ ਮੁੜ ਤੁਹਾਨੂੰ ਲੱਭੇਗਾ ਨਾ। ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਹਾਡਾ ਬਲ਼ਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਹੀਂ ਖਾਓਗੇ, ਤੁਹਾਡਾ ਗਧਾ ਤੁਹਾਡੇ ਸਾਹਮਣੇ ਲੁੱਟ ਵਿੱਚ ਚਲਾ ਜਾਵੇਗਾ ਅਤੇ ਫੇਰ ਮੁੜ ਤੁਹਾਨੂੰ ਨਹੀਂ ਲੱਭੇਗਾ। ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ, ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ।