Deuteronomy 28:52 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਉਹ ਕੌਮ ਤੁਹਾਡੇ ਸ਼ਹਿਰਾਂ ਦੁਆਲੇ ਘੇਰਾ ਪਾ ਲਵੇਗੀ ਅਤੇ ਹਮਲਾ ਕਰੇਗੀ। ਤੁਸੀਂ ਸੋਚਦੇ ਹੋ ਕਿ ਤੁਹਾਡੇ ਸ਼ਹਿਰਾਂ ਦੁਆਲੇ ਦੀਆਂ ਲੰਮੀਆਂ ਮਜ਼ਬੂਤ ਕੰਧਾ ਤੁਹਾਡੀ ਰੱਖਿਆ ਕਰਨਗੀਆਂ। ਪਰ ਉਹ ਕੰਧਾ ਢਹਿ-ਢੇਰੀ ਹੋ ਜਾਣਗੀਆਂ। ਦੁਸ਼ਮਣ ਉਸ ਧਰਤੀ ਵਿੱਚ ਹਰ ਥਾਂ, ਤੁਹਾਡੇ ਸ਼ਹਿਰਾ ਸਮੇਤ, ਨੂੰ ਘੇਰ ਲਵੇਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਜਿੰਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ, ਜਦ ਤੱਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਢਾਹੀਆਂ ਨਾ ਜਾਣ, ਜਿਨ੍ਹਾਂ ਉੱਤੇ ਤੁਸੀਂ ਆਪਣੇ ਦੇਸ਼ ਵਿੱਚ ਭਰੋਸਾ ਰੱਖੀ ਬੈਠੇ ਸੀ। ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ਼ ਦੇ ਅੰਦਰ ਘੇਰ ਲਵੇਗੀ, ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ।