Deuteronomy 3:24 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
‘ਯਹੋਵਾਹ ਮੇਰੇ ਸੁਆਮੀ, ਮੈਂ ਤੁਹਾਡਾ ਸੇਵਕ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉਨ੍ਹਾਂ ਅਦਭੁਤ ਅਤੇ ਸ਼ਕਤੀਸ਼ਾਲੀ ਚੀਜ਼ਾਂ ਦਾ ਕੇਵਲ ਇੱਕ ਛੋਟਾ ਹਿੱਸਾ ਹੀ ਦਰਸਾਇਆ ਹੈ ਜੋ ਤੁਸੀਂ ਕਰੋਂਗੇ। ਅਕਾਸ਼ ਅਤੇ ਧਰਤੀ ਉੱਤੇ ਕੋਈ ਵੀ ਦੇਵਤਾ ਅਜਿਹਾ ਨਹੀਂ ਜਿਹੜਾ ਉਹੋ ਜਿਹੀਆਂ ਮਹਾਨ ਅਤੇ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ ਜੋ ਤੁਸੀਂ ਕੀਤੀਆਂ ਹਨ!
Punjabi Bible 2016 - ਪਵਿੱਤਰ ਬਾਈਬਲ O.V.
ਕਿ ਹੇ ਪ੍ਰਭੁ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਰ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵ ਹੈ ਜਿਹੜਾ ਤੇਰੇ ਜੇਹੇ ਕਾਰਜ ਅਤੇ ਤੇਰੇ ਜੇਹੇ ਸ਼ਕਤੀ ਵਾਲੇ ਕੰਮ ਕਰ ਸਕੇ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
“ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ?