Deuteronomy 32:43 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਸਾਰੀ ਦੁਨੀਆਂ ਨੂੰ, ਪਰਮੇਸ਼ੁਰ ਲੋਕਾਂ ਵਾਸਤੇ ਖੁਸ਼ ਹੋਣਾ ਚਾਹੀਦਾ ਹੈ! ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਦੇ ਸੇਵਕਾਂ ਨੂੰ ਕਤਲ ਕਰਦੇ ਹਨ। ਉਹ ਆਪਣੇ ਦੁਸ਼ਮਣਾ ਨੂੰ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ। ਉਹ ਆਪਣੇ ਲੋਕਾਂ ਲਈ ਅਤੇ ਆਪਣੀ ਧਰਤੀ ਲਈ ਪਰਾਸਚਿਤ ਕਰਦਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਹੇ ਕੌਮੋਂ, ਉਸ ਦੀ ਪਰਜਾ ਦੇ ਨਾਲ ਜੈ ਕਾਰਾ ਗਜਾਓ, ਕਿਉਂ ਜੋ ਓਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ, ਅਤੇ ਆਪਣੇ ਵੈਰੀਆਂ ਨੂੰ ਵੱਟਾ ਦੇਵੇਗਾ, ਅਤੇ ਆਪਣੀ ਪਰਜਾ ਅਤੇ ਆਪਣੀ ਭੂਮੀ ਨੂੰ ਢੱਕ ਲਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਕੌਮੋਂ, ਉਸ ਦੀ ਪਰਜਾ ਨਾਲ ਜੈਕਾਰਾ ਗਜਾਓ, ਕਿਉਂ ਜੋ ਉਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ, ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ, ਅਤੇ ਆਪਣੀ ਭੂਮੀ ਅਤੇ ਆਪਣੀ ਪਰਜਾ ਦੇ ਪਾਪ ਲਈ ਪ੍ਰਾਸਚਿਤ ਦੇਵੇਗਾ।