Deuteronomy 33:17 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਫ਼ਰਾਈਮ ਅਤੇ ਮਨੱਸ਼ਹ ਪਲੋਠੇ ਬਲਦ ਵਾਂਗ ਤੇਜਸਵੀ ਹਨ। ਉਹ ਹੋਰਨਾ ਲੋਕਾਂ ਉੱਤੇ ਹਮਲਾ ਕਰਨਗੇ ਅਤੇ ਉਨ੍ਹਾਂ ਨੂੰ ਧਰਤੀ ਦੇ ਅੰਤ ਤੀਕ ਧੱਕ ਦੇਣਗੇ! ਹਾਂ, ਮਨੱਸ਼ਹ ਕੋਲ ਹਜ਼ਾਰਾਂ ਲੋਕ ਹਨ, ਅਤੇ ਅਫ਼ਰਾਈਮ ਕੋਲ 10,000 ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਉਸ ਦੇ ਬਲਦ ਦੇ ਪਲੋਠੇ ਦੀ ਸ਼ਾਨ ਉਸ ਦੀ ਹੈ, ਉਸ ਦੇ ਸਿੰਙ ਜੰਗਲੀ ਸਾਨ੍ਹ ਦੇ ਸਿੰਙ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੀਕ ਧੱਕੇਗਾ। ਏਹ ਅਫ਼ਰਾਈਮ ਦੇ ਮਹੈਣ ਹਨ, ਅਤੇ ਮਨੱਸ਼ਹ ਦੇ ਹਜ਼ਾਰਾਂ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਬਲ਼ਦ ਦੇ ਪਹਿਲੌਠੇ ਵਰਗਾ ਪ੍ਰਤਾਪੀ ਹੈ, ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੱਕ ਧੱਕੇਗਾ। ਉਹ ਇਫ਼ਰਾਈਮ ਦੇ ਲੱਖਾਂ ਲੱਖ, ਅਤੇ ਮਨੱਸ਼ਹ ਦੇ ਹਜ਼ਾਰਾਂ ਹਨ।