Deuteronomy 33:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੂਸਾ ਨੇ ਆਖਿਆ, “ਯਹੋਵਾਹ ਸੀਨਈ ਪਰਬਤ ਤੋਂ ਆਇਆ, ਜਿਵੇਂ ਸਾਡੇ ਉੱਤੇ ਸੇਈਰ ਤੋਂ ਸਵੇਰ ਦੀ ਚਮਕਦੀ ਰੌਸ਼ਨੀ ਆਉਂਦੀ ਹੈ। ਉਹ ਪਾਰਾਨ ਪਰਬਤ ਤੋਂ ਆਉਂਦੀ ਰੌਸ਼ਨੀ ਵਾਂਗ ਚਮਕਿਆ। ਉਹ ਆਪਣੇ ਸੱਜੇ ਹੱਥ ਵਿੱਚ ਭਖਦੀ ਹੋਈ ਰੌਸ਼ਨੀ ਨਾਲ ਦਸ ਹਜ਼ਾਰਾ ਪਵਿੱਤਰ ਹਸਤੀਆਂ ਕੋਲੋਂ ਆਇਆ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਚੜ੍ਹਿਆ, ਪਾਰਾਨ ਦੇ ਪਹਾੜ ਤੋਂ ਚਮਕਿਆ, ਅਤੇ ਸੰਤ ਜਨਾਂ ਦੇ ਮਹੈਣ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਦਾ ਹੁਕਮਨਾਮਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਉੱਭਰਿਆ, ਉਹ ਪਾਰਾਨ ਦੇ ਪਰਬਤ ਤੋਂ ਚਮਕਿਆ, ਅਤੇ ਲੱਖਾਂ ਪਵਿੱਤਰ ਜਨਾਂ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਹੁਕਮਨਾਮਾ ਸੀ।